Breaking News :

ਅਮਰੀਕਾ ਦੇ ਮੱਧ-ਪੱਛਮੀ ਸੂਬਿਆਂ ਵਿੱਚ ਭਾਰੀ ਬਰਫਬਾਰੀ, 12 ਲੋਕਾਂ ਦੀ ਮੌਤ

ਸ਼ਿਕਾਗੋ , 02 ਫਰਵਰੀ ( NRI MEDIA )


ਅਮਰੀਕਾ ਤੋਂ ਲੈ ਕੇ ਕੈਨੇਡਾ ਦੇ ਕਈ ਸੂਬੇ ਇਸ ਸਮੇਂ ਭਾਰੀ ਬਰਫਬਾਰੀ ਦਾ ਸਾਹਮਣਾ ਕਰ ਰਹੇ ਹਨ ,ਬਰਫ਼ ਅਤੇ ਧੁੰਦ ਨਾਲ ਅਮਰੀਕਾ ਦੇ ਮੱਧ-ਪੱਛਮੀ ਇਲਾਕੇ ਵਿਚ ਖਤਰਨਾਕ ਢੰਗ ਨਾਲ ਤਾਪਮਾਨ ਘੱਟ ਰਿਹਾ ਹੈ , ਇਸ ਭਾਰੀ ਠੰਡ ਤੋਂ ਬਾਅਦ ਅਮਰੀਕਾ ਦੇ ਇਸ ਖੇਤਰ ਵਿੱਚ 12 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ , ਸ਼ਿਕਾਗੋ ਵਿਚ ਤਾਪਮਾਨ ਇਸ ਸਮੇਂ -27 ਡਿਗਰੀ ਸੈਲਸੀਅਸ ਹੈ , ਆਉਣ ਵਾਲੇ ਦਿਨਾਂ ਵਿਚ ਇਹ ਅੰਟਾਰਕਟਿਕਾ ਤੋਂ ਠੰਢਾ ਹੋ ਸਕਦਾ ਹੈ , ਇਸ ਸਮੇਂ 2700 ਉਡਾਣਾਂ ਰੱਦ ਹਨ ਅਤੇ ਪੋਸਟ ਸਰਵਿਸ 6 ਸੂਬਿਆਂ ਵਿਚ ਬੰਦ ਕਰ ਦਿੱਤੀ ਗਈ ਹੈ |

ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ, ਬਹੁਤ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ,ਠੰਡ ਨੂੰ ਧਿਆਨ ਵਿਚ ਰੱਖਦੇ ਹੋਏ, ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਵਿਚ ਰਹਿਣ ਦੀ ਸਲਾਹ ਦਿੱਤੀ ਹੈ , ਹਜ਼ਾਰਾਂ ਉਡਾਣਾਂ ਅਤੇ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ , ਸਰਦੀਆਂ ਦਾ ਸਭ ਤੋਂ ਠੰਢਾ ਪ੍ਰਭਾਵ ਸ਼ਿਕਾਗੋ ਵਿੱਚ ਹੈ ਜਿੱਥੇ ਨਦੀ ਵੀ ਜੰਮ ਚੁਕੀ ਹੈ, ਬੁੱਧਵਾਰ ਨੂੰ ਸ਼ਿਕਾਗੋ ਦਾ ਤਾਪਮਾਨ -32 ਡਿਗਰੀ ਸੈਲਸੀਅਸ ਸੀ. ,ਜਦਕਿ ਅੰਟਾਰਕਟਿਕਾ ਦਾ ਪ੍ਰੀਕਾਸਲ ਗਲੇਸ਼ੀਅਰ ਦਾ ਤਾਪਮਾਨ -27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ |

ਅਮਰੀਕਾ ਵਿੱਚ, ਕੈਨਸਾਸ, ਮਿਸੌਰੀ, ਮਿਸੀਸਿਪੀ ਅਤੇ ਅਲਾਬਾਮਾ, ਮਿਨੀਸੋਟਾ, ਨਾਰਥ ਡਕੋਟਾ, ਸਾਊਥ ਡਕੋਟਾ ਅਤੇ ਮੋਂਟਾਣਾ ਵੀ ਠੰਡ ਨਾਲ ਬੁਰੀ ਤਰ੍ਹਾਂ ਜੰਮੇ ਹੋਏ ਹਨ , ਇਸ ਤੋਂ ਇਲਾਵਾ, ਮਿਸ਼ੀਗਨ, ਵਿਸਕਾਨਸਿਨ, ਅਤੇ ਇਲੀਨੋਇਸ ਵਿੱਚ ਸਰਦੀਆਂ ਦੇ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ |

ਮੌਸਮ ਵਿਭਾਗ ਦੇ ਅਨੁਸਾਰ, ਤਾਪਮਾਨ ਹੁਣ ਹੋਰ ਵੀ ਹੇਠਾਂ ਜਾ ਸਕਦਾ ਹੈ , ਵਿਭਾਗ ਮੰਨਦਾ ਹੈ ਕਿ ਪਾਰਾ -70 ਡਿਗਰੀ ਤੱਕ ਘਟ ਸਕਦਾ ਹੈ, ਆਉਣ ਵਾਲੇ ਦਿਨਾਂ ਵਿਚ, ਅਮਰੀਕਾ ਵਿਚ ਲਗਪਗ 8 ਕਰੋੜ ਲੋਕ ਜ਼ੀਰੋ ਡਿਗਰੀ ਤੋਂ ਹੇਠਾਂ ਦਾ ਤਾਪਮਾਨ ਮਹਿਸੂਸ ਕਰਨਗੇ |

 
Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.