Breaking News :

ਅਮਰੀਕਾ ਵਿੱਚ ਘੋਟਾਲੇ ਤੋਂ ਬਾਅਦ 800 ਭਾਰਤੀਆਂ ਨੂੰ ਮਿਲ ਸਕਦਾ ਹੈ ਦੇਸ਼ ਨਿਕਾਲਾ

ਵਾਸ਼ਿੰਗਟਨ , 02 ਫਰਵਰੀ ( NRI MEDIA )

ਅਮਰੀਕਾ ਵਿੱਚ ਐਡਮਿਸ਼ਨ ਘੋਟਾਲਾ ਸਾਹਮਣੇ ਆਉਣਾ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ , ਅਮਰੀਕੀ ਅਧਿਕਾਰੀ ਇਸ ਵੇਲੇ ਉਨ੍ਹਾਂ ਲੋਕਾਂ ਦੀ ਜਾਂਚ ਕਰ ਰਹੇ ਹਨ ਜੋ ਜਾਅਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਤੌਰ ‘ਤੇ ਨਾਮਜ਼ਦ ਹਨ , ਮਿਸ਼ੀਗਨ ਵਿੱਚ ਫਾਰਮਿੰਗਟਨ ਯੂਨੀਵਰਸਿਟੀ ਦੇ 127 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ 600 ਲਈ ਵਾਰੰਟ ਜਾਰੀ ਕੀਤੇ ਗਏ ਹਨ , ਅਮਰੀਕਾ ਛੇਤੀ ਹੀ ਇਹਨਾਂ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇ ਸਕਦਾ ਹੈ |

ਅਮਰੀਕੀ ਗ੍ਰਹਿ ਵਿਭਾਗ ਨੇ ਸਟਿੰਗ ਆਪ੍ਰੇਸ਼ਨ ਦੇ ਬਾਅਦ ਕੁੱਲ 200 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਇਸ ਤੋਂ ਇਲਾਵਾ 8 ਭਰਤੀ ਕਰਨ ਵਾਲਿਆਂ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਹੀ , ਇਸ ਤੋਂ ਇਲਾਵਾ 600 ਹੋਰ ਵਿਦਿਆਰਥੀਆਂ ਵਿਰੁੱਧ ਵਾਰੰਟ ਜਾਰੀ ਕੀਤਾ ਗਿਆ ਹੈ, ਇਨ੍ਹਾਂ ਸਾਰਿਆਂ ‘ਤੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ , ਅਮਰੀਕਾ ਛੇਤੀ ਹੀ ਇਹਨਾਂ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇ ਸਕਦਾ ਹੈ |

ਵਿਦਿਆਰਥੀਆਂ ਦੇ ਗਿਰਫ਼ਤਾਰ ਹੋਣ ਦਾ ਮਾਮਲਾ ਸਭ ਤੋਂ ਪਹਿਲਾ ਅਮਰੀਕੀ ਤੇਲਗੂ ਐਸੋਸੀਏਸ਼ਨ (ਏ ਟੀ ਏ) ਤੋਂ ਆਏ ਸਨ. ਇਹ ਉੱਤਰੀ ਅਮਰੀਕਾ ਦੇ ਤੇਲਗੂ ਮੂਲ ਦੇ ਲੋਕਾਂ ਦਾ ਗਰੁੱਪ ਹੈ , ਏਟੀਏ ਨੇ ਫੇਸਬੁੱਕ ਦੇ ਇਕ ਪੋਸਟ ਵਿਚ ਦੱਸਿਆ ਕਿ ਇਹ ਮਾਮਲਾ ਨਜ਼ਰਬੰਦ ਵਿਦਿਆਰਥੀਆਂ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਵਲੋਂ ਸਾਹਮਣੇ ਲਿਆਂਦਾ ਗਿਆ ਹੈ |

ਅਧਿਕਾਰੀ ਇਸ ਵੇਲੇ ਉਨ੍ਹਾਂ ਲੋਕਾਂ ਦੀ ਜਾਂਚ ਕਰ ਰਹੇ ਹਨ ਜੋ ਜਾਅਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਤੌਰ ‘ਤੇ ਨਾਮਜ਼ਦ ਹਨ. ਇੱਕ ਵਿਦਿਆਰਥਣ ਨੂੰ ਕਥਿਤ ਤੌਰ ‘ਤੇ ਛੱਡ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਸਵਾਲ ਪੁੱਛਣ ਤੋਂ ਪਹਿਲਾਂ ਹੀ ਭਾਰਤ ਲਈ ਵਾਪਸੀ ਦੀ ਟਿਕਟ ਲੈ ਲਈ ਸੀ ,ਸੰਗਠਨ ਨੇ ਪੁਸ਼ਟੀ ਕੀਤੀ ਹੈ ਕਿ ਮਿਸ਼ੀਗਨ ਵਿੱਚ ਫਾਰਮਿੰਗਟਨ ਯੂਨੀਵਰਸਿਟੀ ਦੇ 100 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ 600 ਲਈ ਵਾਰੰਟ ਜਾਰੀ ਕੀਤੇ ਗਏ ਹਨ |

ਯੂਐਸ ਕਸਟਮ ਏਜੰਟਸ ਨੇ ਇਸ ਇਮੀਗ੍ਰੇਸ਼ਨ ਧੋਖਾਧੜੀ ਫੜਣ ਵਾਲੇ ਆਪਰੇਸ਼ਨ ਦਾ ਨਾਂ ਪੇਪਰ ਚੇਜ ਰੱਖਿਆ ਹੈ , ਸਾਲ 2017 ਤੋਂ, ਗ੍ਰਹਿ ਵਿਭਾਗ ਦੇ ਅੰਡਰਕਵਰ ਅਧਿਕਾਰੀ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਹੇ ਹਨ ਅਤੇ ਦੋਸ਼ੀਆਂ ਦੀ ਪਹਿਚਾਣ ਕਰਨ ਵਿੱਚ ਜੁਟੇ ਹੋਏ ਹਨ , ਵਿਦਿਆਰਥੀਆਂ ਤੋਂ ਇਲਾਵਾ ਭਾਰਤੀ ਮੂਲ ਦੇ ਅੱਠ ਵਿਦਿਅਕ ਸਲਾਹਕਾਰ ਏਜੰਟ ਵੀ ਕਸਟਮ ਵਿਭਾਗ ਵਲੋਂ ਗਿਰਫ਼ਤਾਰ ਕੀਤੇ ਗਏ ਹਨ |


ਫੇਸਬੁੱਕ ‘ਤੇ ਅਮਰੀਕੀ ਤੇਲਗੂ ਐਸੋਸੀਏਸ਼ਨ ਨੇ ਕਿਹਾ ਹੈ ਕਿ 2015 ਦੀ ਸ਼ੁਰੂਆਤ ‘ਚ, ਇਹ ਅਪ੍ਰੇਸ਼ਨ ਯੂਨੀਵਰਸਿਟੀ ਵਿੱਚ ਫਰਾਡ ਲੋਕਾਂ ਦੀ ਜਾਂਚ ਲਈ ਸ਼ੁਰੂ ਕੀਤਾ ਗਿਆ ਸੀ , ਇਸ ਦਾ ਮਕਸਦ ਇਮੀਗ੍ਰੇਸ਼ਨ ਫਰਾਡ ਨਾਲ ਸਬੰਧਤ ਲੋਕਾਂ ਨੂੰ ਫੜਨਾ ਸੀ , ਅਮਰੀਕੀ ਤੇਲਗੂ ਐਸੋਸੀਏਸ਼ਨ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਸਹਾਇਤਾ ਲਈ ਅਪੀਲ ਕਰਨ ਤੋਂ ਬਾਅਦ, ਸੰਸਥਾ ਨੇ ਆਪਣੀਆਂ ਟੀਮਾਂ ਨੂੰ ਕੰਮ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਲਗਾ ਦਿੱਤੋ ਹੈ ਅਤੇ ਏਟੀਏ ਦੀ ਕਾਨੂੰਨੀ ਟੀਮ ਦੀ ਭਾਰਤੀ ਵਿਦਿਆਰਥੀਆਂ ਦੇ ਸੰਗਠਨ ਨਾਲ ਗੱਲਬਾਤ ਕਰ ਰਹੀ ਹੈ ,ਏਟੀਏ ਦੇ ਕੁਝ ਮੈਂਬਰਾਂ ਨੇ ਇਸ ਮਾਮਲੇ ‘ਚ ਅਮਰੀਕਾ’ ਚ ਭਾਰਤੀ ਰਾਜਦੂਤ ਹਰਸ਼ ਸ਼ਿੰਗਲਾ ਨਾਲ ਮੁਲਾਕਾਤ ਕੀਤੀ ਅਤੇ ਇਸ ਮਾਮਲੇ ‘ਤੇ ਜਾਣਕਾਰੀ ਦਿੱਤੀ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.