Breaking News :

ਅਮਰੀਕੀ ਇਮੀਗ੍ਰੇਸ਼ਨ ਅਥਾਰਿਟੀ ਨੇ ਤੋੜੀ ਪਰਵਾਸੀ ਭਾਰਤੀਆਂ ਦੀ ਭੁੱਖ ਹੜਤਾਲ

2 ਫਰਵਰੀ, ਸਿਮਰਨ ਕੌਰ- (NRI MEDIA) :

ਅਮਰੀਕੀ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਹਿਰਾਸਤੀ ਕੇਂਦਰਾਂ ‘ਚ ਪਿੱਛਲੇ ਇਕ ਮਹੀਨੇ ਤੋਂ ਭੁੱਖ ਹੜਤਾਲ ’ਤੇ ਬੈਠੇ ਤੀਹ ਦੇ ਕਰੀਬ ਪਰਵਾਸੀਆਂ ਜਿਨ੍ਹਾਂ ਵਿੱਚ ਭਾਰਤੀ ਤੇ ਕਿਊਬਾ ਦੇ ਨਾਗਰਿਕ ਸ਼ਾਮਲ ਹਨ, ਨੂੰ ਜਬਰੀ ਨੱਕ ਥਾਣੀਂ ਟਿਊਬਾਂ ਲਾ ਕੇ ਜਬਰੀ ਖਾਣਾ ਖੁਆਇਆ ਜਾ ਰਿਹਾ ਹੈ।


ਇਹ ਪਰਵਾਸੀ ਟੈਕਸਸ ਦੇ ਐਲ ਪਾਸੋ ਸਮੇਤ ਹੋਰਨਾਂ ਹਿਰਾਸਤੀ ਕੇਂਦਰਾਂ ਵਿੱਚ ਗਾਰਡਾਂ ਵੱਲੋਂ ਉਨ੍ਹਾਂ ਨਾਲ ਕੀਤੇ ਜਾਂਦੇ ਗਾਲ੍ਹੀ-ਗਲੋਚ ਤੇ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਸ਼ਰਨ ਲਈ ਬਕਾਇਆ ਪਈਆਂ ਅਰਜ਼ੀਆਂ ’ਤੇ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਭੁੱਖ ਹੜਤਾਲ ’ਤੇ ਹਨ। ਉਧਰ ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਇਸ ਸਾਰੇ ਵਰਤਾਰੇ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਕਰਾਰ ਦਿੱਤਾ ਹੈ।


ਅਧਿਕਾਰੀਆਂ ਨੇ ਕਿਹਾ ਕਿ ਉਪਰੋਕਤ 11 ਵਿਅਕਤੀਆਂ ’ਚੋਂ 6 ਨੂੰ ਅਦਾਲਤੀ ਹੁਕਮਾਂ ਮਗਰੋਂ ਜਬਰੀ ਨੱਕ ਰਾਹੀਂ ਪਾਣੀ ਤੇ ਖਾਣਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਦੋ ਹਫ਼ਤੇ ਪਹਿਲਾਂ ਖਾਣ-ਪੀਣ ਛੱਡ ਦਿੱਤਾ ਸੀ ਜਦੋਂ ਕਿ ਦੋ ਜਣਿਆਂ ਨੇ ਬੁੱਧਵਾਰ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਏਜੰਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਆਈਸੀਈ ਦੀ ਸਿਹਤ ਸੇਵਾਵਾਂ ਬਾਰੇ ਕੋਰ ਵੱਲੋਂ ਹਿਰਾਸਤੀਆਂ ਦੀ ਸਿਹਤ ਦਾ ਮੈਡੀਕਲ ਨਿਰੀਖਣ ਕੀਤਾ ਜਾ ਰਿਹਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.