ਕੈਨੇਡਾ ਦੇ ਵੈਨਕੂਵਰ ਵਿੱਚ ਫੈਲਿਆ ਖਸਰਾ - 33 ਬੱਚੇ ਅਤੇ 1 ਅਧਿਆਪਕ ਪੀੜਿਤ
ਟਰੰਪ ਨੇ ਐਮਰਜੈਂਸੀ ਲਾਗੂ ਕਰਨ ਦੀ ਫਿਰ ਦਿੱਤੀ ਧਮਕੀ
2 ਫਰਵਰੀ, ਸਿਮਰਨ ਕੌਰ- (NRI MEDIA) :
ਮੈਕਸੀਕੋ ਦੀ ਕੰਦ ਬਣਾਉਣ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਮਰਜੈਂਸੀ ਲਾਗੂ ਕਰਨ ਦੀ ਫਿਰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਕੰਧ ਬਣਾਉਣ ਲਈ ਕੌਮੀ ਐਮਰਜੈਂਸੀ ਲਾਗੂ ਕਰਨ ਦੇ ਕਰੀਬ ਪੁੱਜ ਰਹੇ ਹਨ। ਟਰੰਪ ਨੇ ਕੰਧ ਦੇ ਲਈ ਫੰਡ ਦਾ ਵਿਰੋਧ ਕਰਨ 'ਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ 'ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੂੰ ਮਨੁੱਖੀ ਸਮੱਗਲਿੰਗ ਦੀ ਚਿੰਤਾ ਨਹੀਂ ਹੈ। ਉਹ ਅਮਰੀਕੀ-ਮੈਕਸੀਕੋ ਸਰਹੱਦ 'ਤੇ ਕੰਧ ਖੜ੍ਹੀ ਕਰਨ ਦਾ ਵਿਰੋਧ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਕੰਧ ਬਣਾਉਣ ਲਈ ਪੰਜ ਅਰਬ ਡਾਲਰ (ਕਰੀਬ 35 ਹਜ਼ਾਰ ਕਰੋੜ ਰੁਪਏ) ਦਾ ਬਜਟ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ਨਾਲ ਦਾਖ਼ਲ ਹੋਣ 'ਤੇ ਰੋਕਣ ਲਈ ਮੈਕਸੀਕੋ ਦੀ ਸਰਹੱਦ 'ਤੇ ਕੰਧ ਬਣਾਉਣਾ ਜ਼ਰੂਰੀ ਹੈ ਪਰ ਪ੍ਰਤੀਨਿਧ ਸਭਾ 'ਚ ਬਹੁਮਤ 'ਚ ਆਏ ਵਿਰੋਧੀ ਡੈਮੋਕ੍ਰੇਟ ਸੰਸਦ ਮੈਂਬਰ ਇਸਦਾ ਵਿਰੋਧ ਕਰ ਰਹੇ ਹਨ।
ਟਰੰਪ ਨੇ ਸੀਬੀਐੱਸ ਨਿਊਜ਼ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ ਵਿਰੋਧੀ ਡੈਮੋਕ੍ਰੇਟਿਕਸ ਦੇ ਨਾਲ ਗੱਲਬਾਤ ਸਮੇਂ ਦੀ ਬਰਬਾਦੀ ਹੈ। ਅਸੀਂ ਕੌਮੀ ਐਮਰਜੈਂਸੀ ਦੇ ਬਾਰੇ 'ਚ ਵਿਚਾਰ ਕਰਨਗੇ, ਕਿਉਂਕਿ ਮੈਨੂੰ ਨਹੀਂ ਲਗਦਾ ਹੈ ਕਿ ਕੁਝ ਹੋਣ ਵਾਲਾ ਹੈ। ਟਰੰਪ ਦੇ ਇਸ ਬਿਆਨ 'ਤੇ ਪੇਲੋਸੀ ਦੇ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਗ਼ੈਰ ਜ਼ਿੰਮੇਵਾਰੀ ਵਾਲੀ ਟਿੱਪਣੀਆਂ ਕਰ ਰਹੇ ਹਨ।
Add Comment