Breaking News :

ਅਮਰੀਕਾ ਵਿਚ ਧੋਖੇ ਨਾਲ ਇੱਕ ਜਾਅਲੀ ਯੂਨੀਵਰਸਿਟੀ ‘ਚ ਫਸ ਗਏ 129 ਭਾਰਤੀ ਵਿਦਿਆਰਥੀ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਇਕ ਧੋਖੇਬਾਜ਼ ਯੂਨੀਵਰਸਿਟੀ ਵਿੱਚ ਦਾਖਿਲ਼ਾ ਲੈਣ ਦੇ ਸਬੰਧ ਵਿੱਚ ਕਈ ਭਾਰਤੀ ਵਿਦਿਆਰਥੀਆਂ ਦੀ ਨਜ਼ਰਬੰਦ ਹੋਣ ਦੇ ਹਾਲਾਤ ਨੂੰ ਸੁਲਝਾਉਣ ਲਈ ਸਰਕਾਰ ਨੇ ਲਗਾਤਾਰ ਨਿਗਰਾਨੀ ਰੱਖੀ ਹੈ ਅਤੇ ਸਰਗਰਮ ਉਪਾਅ ਕੀਤੇ ਹਨ। ਇਕ ਬਿਆਨ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵੱਲੋਂ ਨਵੀਂ ਦਿੱਲੀ ਵਿਚ ਸੰਯੁਕਤ ਰਾਜ ਦੇ ਦੂਤਾਵਾਸ ਅਤੇ ਭਾਰਤ ਵਿਚ ਨਜ਼ਰਬੰਦ ਕੀਤੇ ਗਏ ਵਿਦਿਆਰਥੀਆਂ ਦੀ ਮਾਣ-ਸਨਮਾਨ ਅਤੇ ਭਾਰਤ ਲਈ ਤੁਰੰਤ ਵਾਪਸੀ ਲਈ ਭਾਰਤ ਵਲੋਂ ਫਿਕਰ ਜਤਾਇਆ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦਿਆਰਥੀਆਂ, ਜਿਨ੍ਹਾਂ ਨੂੰ ‘ਯੂਨੀਵਰਸਿਟੀ’ ਵਿਚ ਧੋਖੇ ਨਾਲ ਦਾਖਲ ਕਰਵਾਇਆ ਗਿਆ ਹੈ, ਨਾਲ ਉਹਨਾਂ ਰਿਕਰੂਟਰਾਂ ਤੋਂ ਵੱਖਰੇ ਢੰਗ ਨਾਲ ਵਿਹਾਰ ਕੀਤਾ ਜਾਵੇਗਾ ਜਿਹਨਾਂ ਨੇ ਉਹਨਾਂ ਨੂੰ ਧੋਖਾ ਦਿੱਤਾ ਹੈ।

Image result for america fake university india

ਕਿਵੇਂ ਫਸਾਏ ਗਏ ਵਿਦਿਆਰਥੀ

ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 2015 ਵਿਚ ਇਹ ਜਾਅਲੀ ਯੂਨੀਵਰਸਿਟੀ ਕਾਇਮ ਕੀਤੀ ਗਈ ਸੀ। ਇਸ ਦਾ ਮਕਸਦ ਅਜਿਹੇ ਵਿਦੇਸ਼ੀਆਂ ਨੂੰ ਕਾਬੂ ਕਰਨਾ ਸੀ ਜੋ ਸਟੱਡੀ ਵੀਜ਼ੇ 'ਤੇ ਅਮਰੀਕਾ ਆ ਕੇ ਰਹਿਣਾ ਚਾਹੁੰਦੇ ਸਨ। ਯੂਨੀਵਰਸਿਟੀ ਆਫ਼ ਫਾਰਮਿੰਗਟਨ ਦੀ ਵੈੱਬਸਾਈਟ ਉੱਤੇ ਵਿਦਿਆਰਥੀਆਂ ਦੀਆਂ ਕਲਾਸਾਂ ਵਿੱਚ ਪੜ੍ਹਦਿਆਂ ਦੀਆਂ, ਲਾਇਬ੍ਰੇਰੀ ਅਤੇ ਕੈਂਪਸ ਵਿੱਚ ਬੈਠਿਆਂ ਦੀਆਂ ਤਸਵੀਰਾਂ ਪਾਈਆਂ ਗਈਆਂ ਸਨ। ਇਸ ਦੇ ਇਸ਼ਤਿਹਾਰ ਵਿਚ ਅੰਡਰ ਗਰੈਜ਼ੂਏਟ ਕੋਰਸ ਲਈ 6500 ਅਮਰੀਕੀ ਡਾਲਰ ਅਤੇ ਗਰੈਜੂਏਟ ਕੋਰਸ ਲਈ 11000 ਡਾਲਰ ਦੀ ਸਾਲਾਨਾ ਫੀਸ ਦਰਸਾਈ ਗਈ ਸੀ। ਇਸ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਨੂੰ ਦਿਖਾਉਣ ਵਾਲਾ ਇੱਕ ਜਾਅਲੀ ਫੇਸਬੁੱਕ ਪੇਜ਼ ਵੀ ਬਣਾਇਆ ਗਿਆ ਸੀ। ਵੈੱਬਸਾਈਟ ’ਤੇ ਵਿਦਿਆਰਥੀਆਂ ਦੀਆਂ ਸੰਕੇਤਕ ਤਸਵੀਰਾਂ ਦੀ ਵਰਤੋਂ ਕੀਤੀ ਗਈ। ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਗੱਲ ਸਾਫ਼ ਹੋਈ ਕਿ ਯੂਨੀਵਰਸਿਟੀ ਆਫ਼ ਫਾਰਮਿੰਗਟਨ ਦੇ ਮੁਲਾਜ਼ਮ ਅਸਲ ਵਿੱਚ ਇੰਮੀਰਗੇਸ਼ਨ ਤੇ ਕਸਟਮ ਵਿਭਾਗ ਦੇ ਅੰਡਰ ਕਵਰ ਏਜੰਟ ਹਨ। ਇਸ ਯੂਨੀਵਰਸਿਟੀ ਦਾ "ਕੈਂਪਸ" ਡਿਟਰੋਇਟ ਦੇ ਅਰਧ ਸ਼ਹਿਰੀ ਇਲਾਕੇ ਦੇ ਇੱਕ ਬਿਜ਼ਨਸ ਪਾਰਕ ਵਿਚ ਬਣਾਇਆ ਗਿਆ ਸੀ।

Image result for america fake university india

ਕਿਹੋ-ਜਿਹੇ ਇਲਜ਼ਾਮ ਲਾਏ ਜਾ ਰਹੇ ਹਨ

ਈਸਟਰਨ ਡਿਸਟਰਿਕਟ ਆਫ਼ ਮਿਸ਼ੀਗਨ ਦੀਆਂ ਜਿਲ੍ਹਾ ਕਚਹਿਰੀਆਂ ਵਿੱਚ ਸਰਕਾਰੀ ਧਿਰ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੂੰ ਸਕੀਮ ਦੇ ਗੈਰਕਾਨੂੰਨੀ ਹੋਣ ਦੀ ਜਾਣਕਾਰੀ ਸੀ। ਸਰਕਾਰੀ ਪੱਖ ਦਾ ਇਹ ਵੀ ਕਹਿਣਾ ਸੀ ਕਿ ਇਸ ਜਾਅਲੀ ਯੂਨੀਵਰਸਿਟੀ ਦੀ ਸਕੀਮ ਦੀ ਵਰਤੋਂ ਪੈਸੇ ਦੇ ਕੇ ਅਮਰੀਕਾ ਵਿੱਚ ਰਹਿਣ ਲਈ ਕੀਤੀ ਗਈ ਸੀ। ਇਸ ਨਾਲ ਲੋਕਾਂ ਨੂੰ ਅਮਰੀਕਾ ਵਿੱਚ ਕਾਨੂੰਨੀ ਤਰੀਕੇ ਨਾਲ ਲਿਆਂਦਾ ਜਾਂਦਾ ਅਤੇ ਫਿਰ ਕੰਮ ਦੁਆ ਕੇ ਇੱਥੇ ਹੀ ਰੱਖ ਲਿਆ ਜਾਂਦਾ। ਡਿਟਰੋਇਟ ਦੀ ਫਰੀ ਪ੍ਰੈਸ ਅਖ਼ਬਰਾ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 130 ਵਿਦਿਆਰਥੀਆਂ ਵਿੱਚੋਂ 129 ਭਾਰਤੀ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਸਿਵਲ ਇੰਮੀਗਰੇਸ਼ਨ ਦੇ ਇਲਜ਼ਾਮ ਲਾਏ ਗਏ। ਯੂਨੀਵਰਸਿਟੀ ਆਫ਼ ਫਾਰਮਿੰਗਟਨ ਦੀ ਵੈੱਬਸਾਈਟ ਜੋ ਪਹਿਲਾਂ ਚਾਲੂ ਸੀ ਹੁਣ ਬੰਦ ਕਰ ਦਿੱਤੀ ਗਈ ਹੈ। ਜੇਕਰ ਇਹ ਵਿਦਿਆਰਥੀਆਂ ਖਿਲਾਫ਼ ਲਾਏ ਇਲਜ਼ਾਮ ਸਾਬਤ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਇਸ ਤੋਂ ਇਲਾਵਾ "ਮੁਨਾਫ਼ੇ ਦੇ ਮੰਤਵ ਨਾਲ ਅਤੇ ਵਿਦੇਸ਼ੀਆਂ ਨੂੰ ਪਨਾਹ ਦੇਣ" ਦਾ ਕੰਮ ਕਰਨ ਵਾਲੇ 8 ਵਿਅਕਤੀਆਂ ਖਿਲਾਫ਼ ਵੀ ਵੀਜ਼ਾ ਧੋਖਾਧੜੀ ਦੇ ਇਲਜ਼ਾਮ ਲਾਏ ਗਏ ਹਨ।

ਯੂਨੀਵਰਸਿਟੀ ਆਫ਼ ਫਾਰਮਿੰਗਟਨ ਦੀ ਜਾਅਲੀ ਵੈੱਬਸਾਈਟ ਦਾ ਸਕਰੀਨਸ਼ਾਟ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.