Breaking News :

ਅਮਰੀਕੀ ਰਾਸ਼ਟਰਪਤੀ ਟਰੰਪ ਪਹੁੰਚੇ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਦਾ ਜਾਇਜ਼ਾ ਲੈਣ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਨੂੰ ਉੱਤਰ ਕੈਲੀਫੋਰਨੀਆ ਵਿੱਚ ਇਸ ਸਦੀ ਦੀ ਸਭ ਤੋਂ ਘਾਤਕ ਅਮਰੀਕੀ ਜੰਗਲੀ ਅੱਗ ਨਾਲ ਹੋਈ ਤਬਾਹੀ ਦਾ ਜਾਇਜ਼ਾ ਲੈ ਰਹੇ ਹਨ , ਕਿਉਕਿ ਹੁਣ ਤੱਕ ਇਥੇ ਫਸੇ ਲੋਕਾਂ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਰਹੀ ।


ਅਧਿਕਾਰੀਆਂ ਨੇ 71 ਲੋਕਾਂ ਦੀ ਮੌਤ ਬਾਰੇ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ 1,011 ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹੋ ਸਕਦਾ ਹੈ ਇਨ੍ਹਾਂ ਵਿਚੋਂ ਬਹੁਤ ਸਾਰੇ ਜੀਵਿਤ ਨਾ ਹੋਣ ।

ਕੈਲੀਫੋਰਨੀਆ ਦੇ ਆਊਟਗੋਇੰਗ ਅਤੇ ਆਉਣ ਵਾਲੇ ਗਵਰਨਰ, ਦੋ ਡੈਮੋਕਰੇਟ ਅਤੇ ਟਰੰਪ ਦੇ ਆਲੋਚਕਾਂ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਨਾਲ ਮਿਲ ਕੇ ਕੰਮ ਕਰਨ ਦੀ ਯੋਜਨਾ ਬਣਾਈ ਸੀ , ਗੋਵ ਜੇਰੀ ਬਰਨ ਅਤੇ ਗੇਵਿਨ ਨਿਊਜ਼ਮ ਨੇ ਟਰੰਪ ਦੀ ਯਾਤਰਾ ਦਾ ਸਵਾਗਤ ਕੀਤਾ ਹੈ ,ਉਨ੍ਹਾਂ ਕਿਹਾ ਕਿ ਇਹ ਕੈਲੀਫੋਰਨੀਆ ਦੇ ਲੋਕਾਂ ਲਈ ਇੱਕਠੇ ਹੋਣ ਦਾ ਸਮਾਂ ਹੈ ।


8 ਅਗਸਤ ਨੂੰ ਸ਼ੁਰੂ ਹੋਣ ਵਾਲੀ ਇਸ ਅੱਗ ਨੇ 27,000 ਦੀ ਆਬਾਦੀ ਵਾਲੇ ਪਰਦਾਇਜ ਸ਼ਹਿਰ ਨੂੰ ਤਬਾਹ ਕਰ ਦਿੱਤਾ ਹੈ, ਇਸ ਨਾਲ ਹੀ ਮਗਲੀਆ ਅਤੇ ਕਾਨੋਵ ਦੇ ਬਾਹਰਲੇ ਭਾਈਚਾਰੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ , ਇਸ ਨੇ 9,800 ਤੋਂ ਵੱਧ ਘਰਾਂ ਨੂੰ ਤਬਾਹ ਕਰ ਦਿੱਤਾ ਅਤੇ ਇਸਦੇ ਨਾਲ 52,000 ਲੋਕ ਤਬਾਹ ਹੋਏ ਹਨ ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.