Breaking News :

27-28 ਫਰਵਰੀ ਨੂੰ ਮਿਲਣਗੇ ਟਰੰਪ ਅਤੇ ਕਿਮ..!

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਜੋਂਗ 27-28 ਫਰਵਰੀ ਨੂੰ ਵੀਅਤਨਾਮ ਵਿਚ ਮਿਲਣਗੇ। ਟਰੰਪ ਨੇ ਕਾਂਗਰਸ ਵਿਚ ਸਟੇਟ ਆਫ ਦਿ ਯੂਨੀਅਨ ਸਪੀਚ ਦੌਰਾਨ ਇਸ ਗੱਲ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਦੋਵੇਂ ਨੇਤਾ 12 ਜੂਨ ਨੂੰ ਸਿੰਗਾਪੁਰ ਵਿਚ ਮਿਲੇ ਸਨ। ਉਸ ਦੌਰਾਨ ਦੋਹਾਂ ਨੇਤਾਵਾਂ ਵਿਚਕਾਰ 90 ਮਿੰਟ ਦੀ ਲੰਮੀ ਗੱਲਬਾਤ ਹੋਈ ਸੀ। ਟਰੰਪ ਨੇ ਕਿਹਾ ਕਿ ਉਤਰ ਕੋਰੀਆ ਦੇ ਮਸਲੇ 'ਤੇ ਹੁਣ ਵੀ ਬਹੁਤ ਕੰਮ ਬਾਕੀ ਹੈ। ਪਰ ਕਿਮ ਜੋਂਗ ਅਤੇ ਮੇਰੇ ਆਪਸੀ ਰਿਸ਼ਤੇ ਵਧੀਆ ਰਹੇ ਹਨ। ਹਾਲਾਂਕਿ ਟਰੰਪ ਨੇ ਉਤਰ ਕੋਰੀਆ ਨੂੰ ਧਮਕੀ ਵੀ ਦਿਤੀ ਹੈ।

Image result for kim and trump

ਉਹਨਾਂ ਕਿਹਾ ਹੈ ਕਿ ਜੇਕਰ ਮੈਂ ਅਮਰੀਕਾ ਦਾ ਰਾਸ਼ਟਰਪਤੀ ਨਾ ਚੁਣਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਉਤਰ ਕੋਰੀਆ ਦੇ ਨਾਲ ਜੰਗ ਹੋ ਸਕਦੀ ਹੈ। ਟਰੰਪ-ਕਿਮ ਦੀ ਵੀਅਤਨਾਮ ਵਿਚ ਮੁਲਾਕਤ ਕਿਥੇ ਹੋਵੇਗੀ, ਇਹ ਨਿਰਧਾਰਤ ਨਹੀਂ ਕੀਤਾ ਗਿਆ ਹੈ। ਵੀਅਤਨਾਮ ਦੀ ਰਾਜਧਾਨੀ ਹਨੋਈ ਅਤੇ ਤੱਟੀ ਸ਼ਹਿਰ ਦਾ ਨਾਂਗ ਦੇ ਨਾਮ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਖ਼ਬਰਾਂ ਮੁਤਾਬਕ ਅਮਰੀਕਾ ਦੇ ਸੀਨੀਅਰ ਬੁਲਾਰੇ ਸਟੀਫਨ ਬੀਗਨ ਅਤੇ ਉੱਤਰ ਕੋਰੀਆ ਦੇ ਕਿਮ ਹਾਯੋਕ ਚੋਲ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਸਿੰਗਾਪੁਰ ਵਿਖੇ ਦੋਹਾਂ ਨੇਤਾਵਾਂ ਦੀ ਹੋਈ ਪਹਿਲੀ ਮੁਲਾਕਾਤ ਦੋਰਾਨ ਟਰੰਪ ਨੇ ਕਿਮ ਨੂੰ ਪਰਮਾਣੂ ਪਰੀਖਣ ਦੇ ਵਿਰੋਧ 'ਤੇ ਸਹਿਮਤ ਕਰ ਲਿਆ ਸੀ|


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.