Breaking News :

ਮੈਂ ਅਮਰੀਕਾ-ਮੈਕਸਿਕੋ ਸਰਹੱਦ ਤੇ ਕੰਧ ਬਣਾਵਾਂਗਾ : ਡੋਨਾਲਡ ਟਰੰਪ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ 'ਸਟੇਟ ਆਫ਼ ਦ ਯੂਨੀਅਨ 2019' ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਹਾਨ ਦੇਸ਼ਾਂ ਨੂੰ ਅੰਦਰੂਨੀ ਯੁੱਧ ਨਹੀਂ ਲੜਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਵਿਰੋਧ ਅਤੇ ਬਦਲੇ ਦੀ ਸਿਆਸਤ ਨੂੰ ਖਾਰਜ ਕਰਨ ਦੀ ਬੇਨਤੀ ਕੀਤੀ। ਟਰੰਪ ਨੇ ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਅਮਰੀਕਾ ਆਉਣ ਪਰ ਉਨ੍ਹਾਂ ਨੂੰ ਕਾਨੂੰਨੀ ਤਰੀਕੇ ਨਾਲ ਆਉਣਾ ਪਵੇਗਾ।

ਉੱਥੇ ਹੀ ਉਨ੍ਹਾਂ ਨੇ ਕਿਮ ਜੋਂਗ ਉਨ ਨਾਲ ਮੁਲਾਕਾਤ 'ਤੇ ਕਿਹਾ, ''ਬਹੁਤ ਕੰਮ ਬਾਕੀ ਹੈ ਪਰ ਕਿਮ ਜੋਂਗ ਉਨ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਹਨ। ਅਸੀਂ 27 ਅਤੇ 28 ਫਰਵਰੀ ਨੂੰ ਵੀਅਤਨਾਮ ਵਿਚ ਮੁੜ ਮੁਲਾਕਾਤ ਕਰਾਂਗੇ।'' ਇਸ ਦੇ ਨਾਲ ਹੀ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਕਮਰੇ ਵਿਚ ਮੌਜੂਦ ਵਧੇਰੇ ਲੋਕਾਂ ਨੇ ਇਸ ਦੇ ਪੱਖ ਵਿਚ ਵੋਟਿੰਗ ਕੀਤੀ ਪਰ ਕੰਧ ਕਦੇ ਨਹੀਂ ਬਣ ਸਕੀ। ਪਰ ਉਹ ਇਸ ਨੂੰ ਬਣਾਉਗੇ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.