Breaking News :

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਕਰ ਦਿੱਤਾ ਗਿਆ ਹੈ ਤਬਾਹ - ਟਰੰਪ

ਵਾਸ਼ਿੰਗਟਨ , 07 ਫਰਵਰੀ ( NRI MEDIA )


ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਸੰਸਾਰ ਭਰ ਵਿਚੋਂ ਖਤਮ ਕਰਨ ਤੇ ਅਮਰੀਕੀ ਰਾਸ਼ਟਰਪਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ,ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅੱਤਵਾਦੀ ਸੰਗਠਨ ਆਈਐਸਆਈਐੱਸ ਦੇ ਸਾਮਰਾਜ ਦਾ ਅੰਤ ਹੋ ਗਿਆ ਹੈ, ਇਸਦੀ ਰਸਮੀ ਘੋਸ਼ਣਾ ਅਗਲੇ ਹਫਤੇ ਕੀਤੀ ਜਾਵੇਗੀ , ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੇ ਸੀਰੀਆ ਅਤੇ ਇਰਾਕ ਦੇ ਸਾਰੇ ਇਲਾਕਿਆਂ ਵਿਚੋਂ ਆਈ।ਐਸ।ਆਈ।ਐਸ। ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ ਹੈ ।


ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਵਿਰੁੱਧ ਮੁਕਾਬਲਾ ਕਰਨ ਵਾਲੀ ਅਮਰੀਕਾ ਦੀ ਅਗਵਾਈ ਵਾਲੀ ਵਿਸ਼ਵ ਗਠਜੋੜ ਨੇ 2018 ਦੇ ਅਖੀਰ ਵਿੱਚ ਐਲਾਨ ਕੀਤਾ ਸੀ ਕਿ ਅੱਤਵਾਦੀ ਸੰਗਠਨ ਕੇਵਲ ਇਰਾਕ ਅਤੇ ਸੀਰੀਆ ਦੇ ਪ੍ਰਤੀਸ਼ਤ ਤੱਕ ਹੀ ਸੀਮਿਤ ਹੈ। ਪਰ ਉਹ ਅਫਗਾਨਿਸਤਾਨ, ਲੀਬੀਆ ਅਤੇ ਪੱਛਮੀ ਅਫ਼ਰੀਕਾ ਵਿਚ ਆਪਣੀ ਪਕੜ ਬਣਾ ਰਿਹਾ ਹੈ , ਜਿਸ ਨੂੰ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ ।


ਟਰੰਪ ਵਾਸ਼ਿੰਗਟਨ ਵਿੱਚ ਆਈਐਸਆਈਐੱਸ ਨੂੰ ਹਰਾਉਣ ਵਾਲੇ ਗਲੋਬਲ ਕੋਲੇਸ਼ਨ ਮੰਤਰੀਆਂ ਨੂੰ ਸੰਬੋਧਨ ਕਰ ਰਹੇ ਸਨ ,ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤੇ ਵਿਚ ਕਿਸੇ ਵੀ ਸਮੇਂ ਅਸੀਂ ਰਸਮੀ ਤੌਰ 'ਤੇ ਐਲਾਨ ਕਰਾਂਗੇ ਕਿ ਆਈਐਸਆਈਐੱਸ ਦਾ 100% ਖ਼ਾਤਮਾ ਹੋ ਚੁੱਕਾ ਹੈ ਪਰ ਮੈਂ ਇਸ ਦੇ ਵਾਪਰਨ ਦੀ ਉਡੀਕ ਕਰਨਾ ਚਾਹੁੰਦਾ ਹਾਂ ਮੈਂ ਜਲਦਬਾਜ਼ੀ ਵਿਚ ਕੁਝ ਨਹੀਂ ਕਹਿਣਾ ਚਾਹੁੰਦਾ ।


ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਯੁੱਧ ਦਾ ਮੈਦਾਨ ਸੁਰੱਖਿਅਤ ਕੀਤਾ ਹੈ। ਅਸੀਂ ਲੜਾਈ ਵਿੱਚ ਇਕ ਤੋਂ ਬਾਅਦ ਇਕ ਲਗਾਤਾਰ ਜਿੱਤ ਪ੍ਰਾਪਤ ਕੀਤੀ ਹੈ , ਅਸੀਂ ਮੋਸੁਲ ਅਤੇ ਰੁੱਕਾ ਦੇ   60 ਮੀਲ ਤੋਂ ਵੱਧ ਖੇਤਰ ਵਿਚ ਰਹਿੰਦੇ ਆਈਐਸਆਈਐਸ ਦੇ ਨੇਤਾਵਾਂ ਨੂੰ ਖ਼ਤਮ ਕੀਤਾ ਹੈ , ਉਹ (ਆਈਐਸਆਈਐਸ) ਮੁੜ ਸੰਗਠਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹਨਾਂ ਲਈ ਇਹ ਬਹੁਤ ਔਖਾ ਹੋਵੇਗਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਚੰਗੇ ਕੰਮ ਕਰਕੇ ਦੁਨੀਆ ਵਿੱਚ ਸ਼ਾਂਤੀ ਹੈ ਪਰ ਅਸੀਂ ਸ਼ਾਂਤੀ ਦੇ ਦੁਸ਼ਮਣਾਂ ਨੂੰ ਖਤਮ ਕੀਤਾ ਹੈ ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.