• Monday, August 19

Breaking News :

ਐਫਬੀਆਈ ਅਤੇ ਇਟਲੀ ਪੁਲਿਸ ਦਾ ਵੱਡਾ ਅਪ੍ਰੇਸ਼ਨ -19 ਮਾਫੀਆ ਕੀਤੇ ਕਾਬੂ

ਨਿਊਯਾਰਕ , 18 ਜੁਲਾਈ ( NRI MEDIA )

ਇਟਲੀ ਦੀ ਪੁਲਿਸ ਅਤੇ ਐਫ. ਬੀ. ਆਈ. ਏਜੇਂਟਾਂ ਨੇ ਬੁਧਵਾਰ ਨੂੰ ਸਾਂਝੇ ਆਪ੍ਰੇਸ਼ਨ ਤਹਿਤ ਸਿਸਲੀ ਅਤੇ ਨਿਊਯਾਰਕ ਦੇ ਵਿਚ 19 ਮਾਫੀਆ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ, ਇਹ ਕਹਿਣਾ ਹੈ ਇਟਲੀ ਦੇ ਅਧਿਕਾਰੀਆਂ ਦਾ, ਉਹਨਾਂ ਦੀ ਜਾਂਚ ਦੇ ਵਿਚ ਪਲਰ੍ਮੋ ਦੇ ਸਿਸਿਲੀਅਕ ਮਾਫੀਆ ਅਤੇ ਨਿਓਯਾਰ੍ਕ ਦੇ ਗੰਬੀਨੋ ਅਪਰਾਧਕ ਪਰਿਵਾਰ ਜਿਹੇ ਅਮਰੀਕਾ ਦੇ ਕਈ ਸਾਰੇ ਅਪਰਾਧਿਕ ਪਰਿਵਾਰਾਂ ਦੇ ਤਾਲਮੇਲ ਦਾ ਪਰਦਾਫਾਸ਼ ਕੀਤਾ।

ਇਸ ਆਪ੍ਰੇਸ਼ਨ ਨੂੰ ਇਕ 'ਨਿਓ ਕਨੈਕਸ਼ਨ' ਦਾ ਕੋਡਨਾਮ ਦਿੱਤਾ ਗਿਆ ਜਿਸ ਵਿਚ ਨਿਓ ਯਾਰ੍ਕ ਅਤੇ ਪਲਰ੍ਮੋ ਦੇ 200 ਅਫਸਰ ਸ਼ਾਮਿਲ ਸਨ, 19 ਸ਼ੱਕੀ ਵਿਅਕਤੀਆਂ ਵਿੱਚੋ 18 ਨੂੰ ਸਿਸਲੀ ਅਤੇ 1 ਨੂੰ ਨਿਓ ਯਾਰ੍ਕ ਦੇ ਵਿਚ ਡੀਟੇਨ ਕੀਤਾ ਗਿਆ, ਇਹਨਾਂ ਸ਼ੱਕੀਆਂ ਦੇ ਖਿਲਾਫ ਲੱਗੇ ਚਾਰਜਾਂ ਵਿਚ ਸੰਗਠਿਤ ਅਪਰਾਧ, ਜਬਰਨ ਅਤੇ ਧੋਖਾਧੜੀ ਕਰਕੇ ਪੈਸੇ ਵਗੈਰਾ ਹੜੱਪਣ ਦੇ ਚਾਰਜ ਸ਼ਾਮਿਲ ਹਨ, ਇਸ ਆਪ੍ਰੇਸ਼ਨ ਦੇ ਤਹਿਤ ਇਟਲੀ ਅਥਾਰਿਟੀ ਨੇ ਤਕਰੀਬਨ 3.36 ਮਿਲੀਅਨ ਡਾਲਰ ਦੀ ਚਲ ਅਚਲ ਜਾਇਦਾਦ ਜਬਤ ਕੀਤੀ ਹੈ

ਜਾਂਚ ਦੇ ਵਿਚ ਇਹ ਵੀ ਸਾਹਮਣੇ ਆਇਆ ਕਿ ਪਾਸ ਰਿਗਣੋ ਦੇ ਸਿਸਿਲਨ ਟਾਊਨ ਵਿਚ ਮਾਫੀਆ ਦਾ ਕਿੰਨਾ ਵਿਆਪਕ ਪ੍ਰਭਾਵ ਹੈ, ਇਟਲੀ ਦੀ ਪੁਲਿਸ ਦੇ ਮੁਤਾਬਿਕ ਇਹ ਮਾਫੀਆ ਸਿਰਫ ਅਤੇ ਸਿਰਫ ਜਬਰਨ ਜਾਇਦਾਦਾਂ ਹੜੱਪਣ ਵਿਚ ਹੀ ਨਹੀਂ ਬਲਕਿ ਸ਼ਹਿਰ ਦੀ ਕਾਨੂੰਨੀ ਅਰਥ ਵਿਵਸਥਾ ਦੇ ਵਿਚ ਵੀ ਇਹਨਾਂ ਦਾ ਅਹਿਮ ਕਿਰਦਾਰ ਹੈ, ਇਹ ਮਾਫੀਆ ਸ਼ਹਿਰ ਦੇ ਵੱਖ ਵੱਖ ਵਪਾਰਾਂ ਜਿਵੇਂ ਥੋਕ ਭੋਜਨ ਸਪਲਾਈ, ਔਨਲਾਈਨ ਸੱਟੇਬਾਜ਼ੀ ਅਤੇ ਜੂਏ ਵਿਚ ਵੀ ਸ਼ਾਮਿਲ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.