• Monday, December 09

Breaking News :

ਅਮਰੀਕਾ ’ਚ ਫਰੀਜ਼ਨੋ ਗੁਰਦੁਆਰਾ ਸਾਹਿਬ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜਿਆ

ਅਮਰੀਕਾ ’ਚ ਫਰੀਜ਼ਨੋ ਗੁਰਦੁਆਰਾ ਸਾਹਿਬ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜਿਆ

ਫਰੀਜ਼ਨੋ (ਵਿਕਰਮ ਸਹਿਜਪਾਲ) : ਅਮਰੀਕਾ ਵਿਚ ਫਰੀਜ਼ਨੋ ਦੇ ਗੁਰਦੁਆਰਾ ਸਾਹਿਬ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜਿਆ ਜਿਸ ਵਿਚ ਸ਼ਿਕਾਇਤ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਵਿਚ ਲੱਚਰ ਗੀਤਾਂ 'ਤੇ ਬੱਚਿਆਂ ਨੂੰ ਡਾਂਸ ਸਿਖਾਇਆ ਜਾ ਰਿਹਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਗ਼ੈਰ ਹਾਜ਼ਰੀ ਵਿਚ ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤਿ ਜਾਗ੍ਰਿਤੀ ਮਿਸ਼ਨ ਅਕੈਡਮੀ ਦੇ ਪ੍ਰਧਾਨ ਗੁਰਸੇਵਕ ਸਿੰਘ ਵੱਲੋਂ ਇਹ ਮੰਗ ਪੱਤਰ ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਸੌਂਪਿਆ ਗਿਆ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਸਮੇਂ ਮੌਜੂਦ ਨਹੀਂ ਸਨ। 

ਇਸ ਮੌਕੇ ਗੁਰਸੇਵਕ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਕੈਲੇਫੋਰਨੀਆਂ ਦੀ ਸਿੱਖ ਸੰਗਤ ਦੇ ਕਹਿਣ 'ਤੇ ਫਰਿਜ਼ਨੋ ਦੇ ਗੁਰਦੁਆਰਾ ਸਾਹਿਬ ਵਿਚ ਡਾਂਸ ਸਿਖਾਏ ਜਾਣ ਦੇ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦਈਏ ਕਿ ਮੰਗ ਪੱਤਰ ਸੌਂਪਣ ਆਏ ਜਥੇ ਨੇ ਮੰਗ ਪੱਤਰ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵਿਚ ਲੱਚਰ ਗੀਤਾਂ 'ਤੇ ਬੱਚਿਆਂ ਨੂੰ ਡਾਂਸ ਸਿਖਾਏ ਜਾਣ ਦੀ ਵੀਡੀਓ ਵੀ ਜਥੇਦਾਰ ਸਾਹਿਬ ਦੇ ਨਿੱਜੀ ਸਕੱਤਰ ਨੂੰ ਸੌਂਪੀ ਹੁਣ ਦੇਖਣਾ ਹੋਵੇਗਾ ਕਿ ਜਥੇਦਾਰ ਅਕਾਲ ਤਖ਼ਤ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੇ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.