Breaking News :

'ਵੈਲੇਨਟਾਈਨ ਵੀਕ’ ਪਿਆਰ ਦੇ ਮੌਸਮ ਦੀ ਸ਼ੁਰੂਆਤ ਹੋਈ ਗੁਲਾਬ ਦੇ ਫੁੱਲਾਂ ਰਾਹੀਂ

ਚੰਡੀਗੜ੍ (ਇੰਦਰਜੀਤ ਸਿੰਘ ਚਾਹਲ) : ਪਿਆਰ ਦੇ ਇਜ਼ਹਾਰ ਦਾ ਮੌਕਾ 7 ਤੋਂ 14 ਫਰਵਰੀ ਤਕ ਪਿਆਰ ਦਾ ਮੌਸਮ ਮਤਲਬ ‘ਵੈਲੇਨਟਾਈਨ ਵੀਕ’ ਵਜੋਂ ਸ਼ੁਰੂ ਹੋ ਰਿਹਾ ਹੈ,14 ਫਰਵਰੀ ਨੂੰ ਮਨਾਏ ਜਾਣ ਵਾਲੇ ‘ਵੈਲੇਨਟਾਈਨ ਡੇਅ’ ਦੀ ਹਰ ਨੌਜਵਾਨ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ।'ਵੈਲੇਨਟਾਈਨ ਵੀਕ' ਦੀ ਹੋਈ ਸ਼ੁਰੂਆਤ,ਗੁਲਾਬ ਦੇ ਫੁੱਲਾਂ ਰਾਹੀਂ ਜ਼ਾਹਰ ਕੀਤੀ ਜਾਵੇਗੀ ਦਿਲ ਦੀ ਗੱਲਇਕ ਪਾਸੇ ਨੌਜਵਾਨ ਜਿਥੇ ਆਪਣੇ ਪਿਆਰ ਦੇ ਇਜ਼ਹਾਰ ਦੇ ਅੰਦਾਜ਼ ਨੂੰ ਜ਼ਿੰਦਗੀ ਭਰ ਦੇ ਅਹਿਸਾਸ ਵਜੋਂ ਸੰਭਾਲਣ ਲਈ ਸਾਰਾ ਸਾਲ ਸੋਚ-ਵਿਚਾਰ ਕਰ ਰਹੇ ਹੁੰਦੇ ਹਨ,ਉਥੇ ਹੀ ਕੁਝ ਮਾਪੇ ਵੀ ਨੌਜਵਾਨਾਂ ਦੀਆਂ ਮਨਚਲੀਆਂ ਸ਼ਰਾਰਤਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ‘ਚ ਹੋਣਗੇ। ਵੈਲੇਨਟਾਈਨ ਵੀਕ' ਦੀ ਹੋਈ ਸ਼ੁਰੂਆਤ,ਗੁਲਾਬ ਦੇ ਫੁੱਲਾਂ ਰਾਹੀਂ ਜ਼ਾਹਰ ਕੀਤੀ ਜਾਵੇਗੀ ਦਿਲ ਦੀ ਗੱਲਪ੍ਰੇਮ ਨੂੰ ਸਮਰਪਿਤ ਉਕਤ ਹਫਤੇ ਨੂੰ ਲੈ ਕੇ ਪ੍ਰੇਮੀ ਜੋੜੇ ਹੀ ਨਹੀਂ,ਸਗੋਂ ਨਵੇਂ ਵਿਆਹੇ ਜੋੜਿਆ ‘ਚ ਵੀ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ,'ਵੈਲੇਨਟਾਈਨ ਵੀਕ' ਦੀ ਸ਼ੁਰੂਆਤ,ਅੱਜ ਗੁਲਾਬ ਦੇ ਫੁੱਲਾਂ ਰਾਹੀਂ ਜ਼ਾਹਰ ਕੀਤੀ ਜਾਵੇਗੀ ਦਿਲ ਦੀ ਗੱਲਜਿੱਥੇ ਪ੍ਰੇਮੀ ਜੋੜਿਆ ਨੇ ‘ਵੈਲੇਨਟਾਈਨ ਡੇਅ’ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ,ਉਥੇ ਹੀ ਸਾਰੀਆਂ ਗਿਫਟ ਗੈਲਰੀਆਂ ਵੀ ਵਿਸ਼ੇਸ਼ ਉਤਸਵ ਦੇ ਮੱਦੇਨਜ਼ਰ ਦੁਲਹਨ ਦੀ ਤਰ੍ਹਾਂ ਸਜਾਈਆਂ ਜਾ ਚੁਕੀਆਂ ਹਨ।ਦਿਲ ਦੀ ਗੱਲਫੁੱਲ ਵਿਕਰੇਤਾ ਉਕਤ ਦਿਵਸ ਨੂੰ ਧਿਆਨ ‘ਚ ਰੱਖਦੇ ਹੋਏ ਫੁੱਲਾਂ ਦਾ ਸਟਾਕ ਕਰਨ ‘ਚ ਲੱਗੇ ਹੋਏ ਹਨ,ਜਦਕਿ ਕਈ ਵਿਕਰੇਤਾਵਾਂ ਵੱਲੋਂ ਵਿਸ਼ੇਸ਼ ਬੁੱਕੇ ਵੀ ਤਿਆਰ ਕਰਵਾਏ ਗਏ ਹਨ।ਦਿਲ ਦੀ ਗੱਲਵੈਲੇਨਟਾਈਨ ਵੀਕ ‘ਚ ਉਂਝ ਤਾਂ ਲਾਲ ਰੰਗ ਦਾ ਜ਼ਿਆਦਾ ਮਹੱਤਵ ਹੁੰਦਾ ਹੈ ਪਰ ਹਰ ਕਿਸੇ ਨੂੰ ਲਾਲ ਰੰਗ ਦਾ ਗੁਲਾਬ ਵੀ ਨਹੀਂ ਦਿੱਤਾ ਜਾ ਸਕਦਾ।ਗੁਲਾਬ ਦੇਣ ਤੋਂ ਪਹਿਲਾਂ ਜਾਣੋ ਕਿਹੜੇ ਰਿਸ਼ਤੇ ‘ਚ ਕਿਹੜੇ ਰੰਗ ਦਾ ਗੁਲਾਬ ਦਿੱਤਾ ਜਾਣਾ ਚਾਹੀਦਾ ਹੈ।

Image result for valentine week

ਲਾਲ ਰੰਗ ਸਭ ਨੂੰ ਆਕਰਸ਼ਿਤ ਕਰਦਾ ਹੈ,ਆਪਣੇ ਖਾਸ ਨੂੰ ਦੇਣ ਲਈ ਲਾਲ ਰੰਗ ਦੇ ਗੁਲਾਬ ਦੀ ਵਰਤੋਂ ਕਰੋ।'ਵੈਲੇਨਟਾਈਨ ਵੀਕ' ਦੀ ਹੋਈ ਸ਼ੁਰੂਆਤ,ਅੱਜ ਗੁਲਾਬ ਦੇ ਫੁੱਲਾਂ ਰਾਹੀਂ ਜ਼ਾਹਰ ਕੀਤੀ ਜਾਵੇਗੀ ਦਿਲ ਦੀ ਗੱਲਜਿਸ ਨਾਲ ਰਿਸ਼ਤੇ ‘ਚ ਮਜ਼ਬੂਤੀ ਅਤੇ ਵਿਸ਼ਵਾਸ ਵਧਦਾ ਹੈ।ਇਸ ਰੰਗ ਨੂੰ ‘ਟ੍ਰਿਕੀ ਰੰਗ’ ਵੀ ਕਿਹਾ ਜਾਂਦਾ ਹੈ,ਜੋ ਮਨੁੱਖ ਦੀਆਂ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ।'ਵੈਲੇਨਟਾਈਨ ਵੀਕ' ਦੀ ਹੋਈ ਸ਼ੁਰੂਆਤ,ਅੱਜ ਗੁਲਾਬ ਦੇ ਫੁੱਲਾਂ ਰਾਹੀਂ ਜ਼ਾਹਰ ਕੀਤੀ ਜਾਵੇਗੀ ਦਿਲ ਦੀ ਗੱਲਪੀਲਾ ਰੰਗ ਉਤਸ਼ਾਹ,ਰਚਨਾਤਮਕਤਾ,ਆਤਮਵਿਸ਼ਵਾਸ,ਸਵੈ-ਅਭਿਮਾਨ ਤੇ ਮਿੱਤਰਤਾ ਦੀ ਭਾਵਨਾ ਨੂੰ ਵਧਾਉਂਦਾ ਹੈ।ਇਸ ਲਈ ਦੋਸਤੀ ਦੀ ਸ਼ੁਰੂਆਤ ‘ਚ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਲਈ ਪੀਲੇ ਰੰਗ ਦਾ ਗੁਲਾਬ ਦਿਓ।ਵੈਲੇਨਟਾਈਨ ਵੀਕ ਦੀ ਸ਼ੁਰੂਆਤ ‘ਰੋਜ਼ ਡੇ’ ਨਾਲ ਹੁੰਦੀ ਹੈ।ਪਿਆਰ ਜਿਹੇ ਕੋਮਲ ਪ੍ਰਗਟਾਅ ਲਈ ਫੁੱਲ ਤੋਂ ਕੋਮਲ ਕੁੱਝ ਹੋਰ ਹੋ ਹੀ ਨਹੀਂ ਸਕਦਾ।

Image result for valentine week

ਜ਼ਰੂਰੀ ਨਹੀਂ ਕਿ ਸਿਰਫ ਪ੍ਰੇਮੀ-ਪ੍ਰੇਮਿਕਾ ਫੁੱਲਾਂ ਦਾ ਆਦਾਨ-ਪ੍ਰਦਾਨ ਕਰ ਕੇ ਪਿਆਰ ਦਾ ਇਜ਼ਹਾਰ ਕਰਨ,ਇਹ ਤਾਂ ਹਰ ਉਮਰ ਵਰਗ ਦੇ ਲੋਕਾਂ ਲਈ ਹੈ।’ਰੋਜ਼ ਡੇਅ’ ਸਿਰਫ ਇੱਕ ਦਿਨ ਦਾ ਨਾਂ ਨਹੀਂ ਸਗੋਂ ਦੋ ਦਿਲਾਂ ਨੂੰ ਮਿਲਾਉਣ ਦਾ ਮੌਕਾ ਹੈ।ਇਸ ਦਿਨ ਨੂੰ ਲੈ ਕੇ ਜੋੜੇ ਕਾਫੀ ਉਤਸ਼ਾਹਤ ਵਿੱਚ ਰਹਿੰਦੇ ਹਨ।ਰੋਜ਼ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ।ਅੱਜ ਦਾ ਦਿਨ ਸਾਰੇ ਜੋੜਿਆ ਨੇ ਸੈਲੀਬ੍ਰੇਟ ਕਰਨ ਲਈ ਪਲਾਨਿੰਗ ਕਰ ਰੱਖੀ ਹੈ।'ਵੈਲੇਨਟਾਈਨ ਵੀਕ' ਦੀ ਹੋਈ ਸ਼ੁਰੂਆਤ,ਅੱਜ ਗੁਲਾਬ ਦੇ ਫੁੱਲਾਂ ਰਾਹੀਂ ਜ਼ਾਹਰ ਕੀਤੀ ਜਾਵੇਗੀ ਦਿਲ ਦੀ ਗੱਲਅੱਜ ਦੇ ਦਿਨ ਮਾਲਸ,ਕਲੱਬਾਂ, ਰੈਸਟੋਰੈਂਟ ਅਤੇ ਹੋਟਲਾਂ ‘ਚ ਰੋਜ਼-ਡੇਅ ਦੀ ਕਾਫੀ ਧੂਮ ਰਹੇਗੀ।ਕਿਹਾ ਜਾਂਦਾ ਹੈ ਕਿ ਜਦੋਂ ਪਿਆਰ ਦੇ ਇਜ਼ਹਾਰ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਸ਼ਬਦਾਂ ‘ਚ ਜ਼ਾਹਰ ਕਰ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।ਅਜਿਹੇ ‘ਚ ਇਸ ਉਲਝਣ ਨੂੰ ਦੂਰ ਕਰਨ ‘ਚ ਫੁੱਲ ਤੋਂ ਵਧੀਆ ਮਦਦਗਾਰ ਹੋਰ ਕੋਈ ਨਹੀਂ ਹੁੰਦਾ।ਫੁੱਲਾਂ ਦੇ ਰਾਹੀਂ ਬਿਨਾਂ ਕੁਝ ਕਹੇ ਹੀ ਦਿਲ ਦੀ ਗੱਲ ਜ਼ਾਹਰ ਕੀਤੀ ਜਾ ਸਕਦੀ ਹੈ।'ਵੈਲੇਨਟਾਈਨ ਵੀਕ' ਦੀ ਹੋਈ ਸ਼ੁਰੂਆਤ,ਅੱਜ ਗੁਲਾਬ ਦੇ ਫੁੱਲਾਂ ਰਾਹੀਂ ਜ਼ਾਹਰ ਕੀਤੀ ਜਾਵੇਗੀ ਦਿਲ ਦੀ ਗੱਲ7 ਫਰਵਰੀ ਯਾਨੀ ਕਿ ਅੱਜ ‘ਰੋਜ਼ ਡੇਅ’ ‘ਤੇ ਫੁੱਲਾਂ ਦੇ ਸਹਾਰੇ ਹੀ ਬਹੁਤੇ ਨੌਜਵਾਨ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ,ਜਦਕਿ ਵਿਆਹੇ ਜੋੜੇ ਵੀ ਇਕ-ਦੂਜੇ ਨੂੰ ਗੁਲਾਬ ਦਾ ਫੁੱਲ ਦੇ ਕੇ ਇੱਕ -ਦੂਜੇ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨਗੇ।ਉਕਤ ਦਿਵਸ ਮੌਕੇ ਜਿੱਥੇ ਬਾਜ਼ਾਰਾਂ ‘ਚ ਬਣਾਵਟੀ ਗੁਲਾਬ ਦੇ ਫੁੱਲਾਂ ਦੀ ਭਰਮਾਰ ਹੈ,ਉਥੇ ਹੀ ਅਸਲੀ ਫੁੱਲਾਂ ਦੀ ਮੰਗ ਵੀ ਵੱਧ ਰਹੀ ਹੈ।'


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.