Breaking News :

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬਦਲੇ ਸੁਰ - ਜ਼ਿਆਦਾ ਪ੍ਰਵਾਸੀਆਂ ਦੇ ਹੱਕ ਵਿਚ

ਵਾਸ਼ਿੰਗਟਨ , 08 ਫਰਵਰੀ ( NRI MEDIA )

ਸ਼ਟਡਾਊਨ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਬਦਲੇ - ਬਦਲੇ ਨਜ਼ਰ ਆ ਰਹੇ ਹਨ , ਪ੍ਰਵਾਸੀਆਂ ਤੇ ਸਖ਼ਤ ਰੁੱਖ ਅਪਨਾਉਣ ਵਾਲੇ ਰਾਸ਼ਟਰਪਤੀ ਟਰੰਪ ਨੇ ਹੁਣ ਪ੍ਰਵਾਸੀਆਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਤੇ ਇਕ ਵੱਡਾ ਬਿਆਨ ਦਿੱਤਾ ਹੈ , ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ਦੇ ਆਰਥਿਕ ਲਾਭ ਲਈ ਵੱਡੀ ਗਿਣਤੀ' ਚ ਦੇਸ਼ ਵਿੱਚ ਕਾਨੂੰਨੀ ਪ੍ਰਵਾਸੀ ਲਿਆਉਣ ਦੇ ਹੱਕ ਵਿਚ ਹਨ ਹਾਲਾਂਕਿ ਟਰੰਪ ਹਾਲੇ ਵੀ ਅਮਰੀਕਾ ਮੈਕਸੀਕੋ ਸਰਹੱਦ ਤੇ ਇਕ ਕੰਧ ਬਣਾਉਣ ਦੀ ਪੈਰਵੀ ਕਰ ਰਹੇ ਹਨ |


ਟਰੰਪ ਨੇ ਆਪਣੇ ਸਟੇਟ ਆਫ ਯੂਨੀਅਨ ਭਾਸ਼ਣ ਵਿੱਚ ਵੀ ਇਹ ਸੀ ਕਿ ਉਹ ਚਾਹੁੰਦੇ ਹਨ ਕਿ ਲੋਕ ਵੱਡੀ ਗਿਣਤੀ ਵਿੱਚ ਅਮਰੀਕਾ ਆਉਣ ਪਰ ਉਨ੍ਹਾਂ ਲੋਕ ਨੂੰ ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਵਿੱਚ ਆਉਣ ਪਵੇਗਾ ਹਾਲਾਂਕਿ, ਇਹ ਅਜੇ ਤੱਕ ਉਨ੍ਹਾਂ ਦੀਆਂ ਨੀਤੀਆਂ ਵਿਚ ਸਾਫ ਨਹੀਂ ਹੈ ਅਤੇ ਨਾ ਹੀ ਟਰੰਪ ਪ੍ਰਸਾਸ਼ਨ ਨੇ ਇਸ ਬਾਰੇ ਕੋਈ ਨੋਟਿਸ ਕੱਢਿਆ ਹੈ |


ਸਥਾਨਕ ਪੱਤਰਕਾਰਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਪੁੱਛਿਆ ਕਿ ਕੀ ਉਨਾਂ ਦਾ ਬਿਆਨ ਨੀਤੀ ਵਿਚ ਬਦਲਾਅ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ , ਇਸ ਟਰੰਪ ਦੇ ਜਵਾਬ ਵਿਚ ਇਹ ਕਿਹਾ ਗਿਆ ਕਿ ਇਕ ਬਦਲਾਵ ਹੈ ਪਰ ਇਸਦੇ ਨਾਲ ਹੀ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨਾ ਵੀ ਬੇਹੱਦ ਜਰੂਰੀ ਹੋਵੇਗਾ |


ਲੁਈਸਿਆਨਾ ਅਖ਼ਬਾਰ 'ਐਡਵੋਕੇਟ' ਦੇ ਇਕ ਪੱਤਰਕਾਰ ਨੇ ਟਰੰਪ ਦੇ ਬਿਆਨ ਨੂੰ ਟਵੀਟ ਕੀਤਾ ਹੈ , ਜਿਸ ਵਿਚ ਉਨ੍ਹਾਂ ਕਿਹਾ ਹੈ ਕਿ "ਮੈਂ ਚਾਹੁੰਦਾ ਹਾਂ ਕਿ ਹੋਰ ਲੋਕ ਆਉਣ ਕਿਉਂਕਿ ਸਾਨੂੰ ਫੈਕਟਰੀਆਂ ਅਤੇ ਉਦਯੋਗਾਂ ਨੂੰ ਚਲਾਉਣ ਅਤੇ ਹੋਰ ਕੰਪਨੀਆਂ ਦੀ ਸ਼ੁਰੂਆਤ ਕਰਨ ਲਈ ਬਾਹਰੀ ਸੰਖਿਆ ਵਿੱਚ ਲੋਕਾਂ ਦੀ ਜ਼ਰੂਰਤ ਹੈ |


3 Comments

    Amar

    1 month ago

    That's a great news for new students who want to study in america and want to work over there...

    prminder singh

    1 month ago

    i am interested work in America

    Amandeep Singh

    1 month ago

    I want to working to America

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.