Breaking News :

ਅਮਰੀਕਾ ਵਲੋਂ ਭਾਰਤੀਆਂ ਨੂੰ ਤੋਹਫ਼ਾ, ਗ੍ਰੀਨ ਕਾਰਡ ਤੋਂ ਹਟੇਗੀ ਪਾਬੰਦੀ

8 ਫਰਵਰੀ, ਸਿਮਰਨ ਕੌਰ- (NRI MEDIA) :

ਅਮਰੀਕਾ ਵਲੋਂ ਭਾਰਤੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ | ਗ੍ਰੀਨ ਕਾਰਡ ਸੰਬੰਧੀ ਸੰਸਦ 'ਚ ਬਿਲ ਪੇਸ਼ ਕੀਤੇ ਗਏ ਹਨ ਜਿਹਨਾਂ 'ਚ ਹਰ ਦੇਸ਼ 'ਚ ਗ੍ਰੀਨ ਉੱਤੇ ਲੱਗੀ ਪਾਬੰਧੀ ਨੂੰ ਹਟਾਇਆ ਜਾ ਸਕਦਾ ਹੈ  | ਜੇਕਰ ਇਹ ਬਿੱਲ ਪਾਸ ਹੋਗਿਆ ਤਾ ਭਾਰਤੀਆਂ ਨੂੰ ਖਾਸ ਕਰਕੇ ਇਸ ਤੋਂ ਵੱਡੀ ਰਾਹਤ ਮਿਲ ਸਕਦੀ ਹੈ ਅਤੇ ਓਹਨਾ ਲਈ ਅਮਰੀਕਾ 'ਚ ਨਾਗਰਿਕਤਾ ਹਾਸਲ ਕਰਨਾ ਅਸਾਂ ਹੋ ਸਕਦਾ ਹੈ | ਅਮਰੀਕੀ ਸੈਨੇਟ ਤੇ ਸੰਸਦ ਵਿਚ ਗਰੀਨ ਕਾਰਡ 'ਤੇ ਲੱਗੀ ਹੱਦਬੰਦੀ ਨੂੰ ਹਟਾਉਣ ਵਾਲਾ ਬਿੱਲ ਪੇਸ਼ ਕਰ ਦਿਤਾ ਹੈ।


ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਭਾਰਤੀਆਂ ਲਈ ਬੇਹੱਦ ਵੱਡੀ ਰਾਹਤ ਸਾਬਤ ਹੋ ਸਕਦਾ ਹੈ। ਜੇਕਰ ਕਾਂਗਰਸ ਬਿੱਲ ਨੂੰ ਪਾਸ ਕਰ ਦਿੰਦੀ ਹੈ ਤਾਂ ਇਸ ਨਾਲ ਐਚ-1ਬੀ ਵੀਜ਼ਾ 'ਤੇ ਅਮਰੀਕਾ ਗਏ ਭਾਰਤੀਆਂ ਲਈ ਦੇਸ਼ ਵਿਚ ਪੱਕੇ ਹੋਣ ਵਾਲਾ ਰਸਤਾ ਖੁੱਲ੍ਹ ਜਾਵੇਗਾ।


ਅਮਰੀਕਾ ਹਰ ਸਾਲ 1,40,000 ਗ੍ਰੀਨ ਕਾਰਡ ਜਾਰੀ ਕਰਦਾ ਹੈ, ਜਿਨ੍ਹਾਂ ਵਿਚ ਰੁਜ਼ਗਾਰ ਰਾਹੀਂ ਆਏ ਪ੍ਰਵਾਸੀ, ਐਚ-1ਬੀ ਵੀਜ਼ਾ ਧਾਰਕ ਤੇ ਐਲ ਵੀਜ਼ਾ ਧਾਰਕ ਪੱਕੇ ਹੋਣ ਲਈ ਬਿਨੈ ਕਰ ਸਕਦੇ ਹਨ। ਓਥੇ ਹੀ ਮੌਜੂਦਾ ਪ੍ਰਣਾਲੀ 'ਚ ਕੁਝ ਖੇਤਰ ਅਜਿਹੇ ਹਨ ਜਿਸ ਲਈ ਭਾਰਤੀ ਨਾਗਰਿਕ ਨੂੰ ਬਿਨੈ ਕਰਨ ਮਗਰੋਂ ਪੱਕੇ ਹੋਣ ਤਕ 150 ਸਾਲ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਹੁਣ ਇਨ੍ਹਾਂ ਰੋਕਾਂ ਦੇ ਦੂਰ ਹੋਣ ਦੀ ਆਸ ਪ੍ਰਗਟਾਈ ਜਾ ਸਕਦੀ ਹੈ।


2 Comments

    Lucky

    1 month ago

    Nice

    Imraan

    1 month ago

    Nice to hear

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.