Breaking News :

ਭਾਰਤੀ ਲਈ ਮਾਨ ਦੀ ਗੱਲ - ਨਿਊਯਾਰਕ ਵਿਚ ਜੱਜ ਬਣੀਆਂ ਭਾਰਤੀ ਮੁਟਿਆਰਾਂ

ਨਿਊਯਾਰਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਦੇ ਮੇਅਰ ਡੇ ਬਲਾਸਿਓ ਵਲੋਂ ਨਿਊਯਾਰਕ ਸਟੇਟ ਯੂਨੀਫਾਇਡ ਕੋਰਟ ਸਿਸਟਮ ਅਧਿਨ ਭਾਰਤੀ ਮੂਲ ਦੀਆਂ 3 ਔਰਤਾਂ ਸਣੇ ਕੁਲ਼ 46 ਜੱਜਾ ਦੀਆਂ ਨਿਯੁਕਤੀਆਂ ਅਤੇ ਮੁੜ ਨਿਯੁਕਤੀਆਂ ਕੀਤੀ ਹਨ। ਭਾਰਤੀ ਮੂਲ ਦੀਆਂ ਜੱਜ ਬਣਨ ਵਾਲਿਆਂ 3 ਔਰਤਾਂ ਵਿਚ ਰਾਜਾ ਰਾਜੇਸ਼ਵਰੀ, ਦੀਪਕਾ ਅੰਬੇਕਰ ਅਤੇ ਅਰਚਨਾ ਰਾਓ ਦੇ ਨਾਮ ਸ਼ਾਮਲ ਹਨ। ਦੀਪਾ ਅੰਬੇਕਰ ਅਤੇ ਰਾਜੇਸ਼ਵਰੀ ਨੂੰ ਸਿਵਲ ਅਤੇ ਕ੍ਰਿਮੀਨਲ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ ਅਤੇ ਅਰਚਨਾ ਰਾਓ ਨੂੰ ਸਿਵਲ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ। ਦਸਣਯੋਗ ਹੈ ਕਿ ਦੀਪਾ ਅਤੇ ਰਾਜੇਸ਼ਵਰੀ ਪਹਿਲਾਂ ਵੀ ਸਿਵਲ ਅਤੇ ਕ੍ਰਿਮੀਨਲ ਕੋਰਟ ਵਿਚ ਬਤੌਰ ਜੱਜ ਨਿਯੁਕਤ ਰਹਿ ਚੁੱਕੀਆਂ ਹਨ ਪਰ ਰਾਓ ਨੂੰ ਪਹਿਲੀ ਵਾਰ ਜੱਜ ਬਣਨ ਦਾ ਮੌਕਾ ਮਿਲਿਆ ਹੈ। ਦੀਪਕਾ ਅੰਬੇਕਰ ਦਾ ਜਨਮ ਅਮਰੀਕਾ ਵਿਚ ਹੀ ਹੋਇਆ ਹੈ। ਰਾਜੇਸ਼ਵਰੀ ਨਿਊਯਾਰਕ ਵਿਚ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਸਾਊਥ ਏਸ਼ੀਅਨ ਮਹਿਲਾ ਹੈ। ਉਨ੍ਹਾਂ ਦਾ ਜਨਮ ਚੇਨਈ ਵਿਚ ਹੋਇਆ ਹੈ ਉਹ ਛੋਟੀ ਉਮਰ ਵਿਚ ਹੀ ਅਮਰੀਕਾ ਆ ਗਈ ਸੀ। ਉਨ੍ਹਾਂ ਨੇ ਬਰੁਕਲਿਨ ਲਾਅ ਸਕੂਲ ਤੋਂ ਲਾਅ ਡਿਗਰੀ ਕੀਤੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.