Breaking News :

ਵੈਨੇਜ਼ੁਏਲਾ ਵਿੱਚ ਜੰਗ ਵਰਗੇ ਹਾਲਾਤ - ਬਾਰਡਰ ਤੇ ਰੋਕੀ ਅਮਰੀਕਾ ਵਲੋਂ ਭੇਜੀ ਮਦਦ

ਕਰਾਕਸ / ਕੁਸੂਟਾ , 09 ਫਰਵਰੀ ( NRI MEDIA )

ਵੈਨੇਜ਼ੁਏਲਾ ਵਿੱਚ ਅਮਰੀਕਾ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਵਿੱਚ ਗਹਿਮਾ ਗਹਿਮੀ ਵੱਧ ਰਹੀ ਹੈ , ਅਮਰੀਕਾ ਨੇ ਪਿਛਲੇ ਦਿਨੀਂ ਵੈਨੇਜ਼ੁਏਲਾ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਮਰੀਕਾ ਅਤੇ ਮਦੂਰੋ ਵਿੱਚ ਤਣਾਅ ਹੈ , ਅਮਰੀਕਾ ਵਲੋਂ ਵੈਨਜ਼ੂਏਲਾ ਲਈ ਮਾਨਵਤਾਵਾਦੀ ਮਦਦ ਦੇ ਲਈ ਪਹਿਲੇ ਟਰੱਕ ਕੋਲੰਬੀਆ ਦੇ ਸਰਹੱਦੀ ਸ਼ਹਿਰ ਕੁਸੂਟਾ ਵਿਖੇ ਪਹੁੰਚ ਗਏ ਹਨ ਪਰ ਮਦੂਰੋ ਨੇ ਇਨ੍ਹਾਂ ਟਰੱਕਾਂ ਨੂੰ ਦੇਸ਼ ਦੀ ਸਰਹੱਦ ਤੇ ਰੋਕ ਦਿੱਤਾ ਹੈ , ਇਸ ਸਮੇ ਵੈਨੇਜ਼ੁਏਲਾ ਦੀ ਸਰਹੱਦ ਬੰਦ ਕਰ ਦਿੱਤੀ ਗਈ ਹੈ |


ਕੁਸੂਟਾ ਵਿਚ ਆਏ ਇਨ੍ਹਾਂ ਟਰੱਕਾਂ ਵਿੱਚ ਆਲੂ, ਦਾਲਾਂ, ਚਾਵਲ ਅਤੇ ਰਸੋਈ ਦੇ ਤੇਲ ,ਸਾਬਣ ਤੋਂ ਇਲਾਵਾ ਕੋਲੰਬਿਅਨ, ਵੈਨੇਜ਼ੁਏਲਾ ਅਤੇ ਅਮਰੀਕੀ ਅਧਿਕਾਰੀਆਂ ਲਈ ਨਿੱਜੀ ਸਫਾਈ ਦੀਆਂ ਚੀਜ਼ਾਂ ਸ਼ਾਮਲ ਹਨ ,ਵੈਨਜ਼ੂਏਲਾ ਦੇ ਪਰਿਵਾਰਾਂ ਲਈ ਵਸਤੂਆਂ ਨੂੰ ਵਿਅਕਤੀਗਤ ਬੈਗਾਂ ਵਿਚ ਪੇਕ ਕੀਤਾ ਗਿਆ ਹੈ ਪਰ ਵੈਨੇਜ਼ੁਏਲਾ ਦੀ ਸਰਹੱਦ ਬੰਦ ਹੋਣ ਕਾਰਣ ਇਹ ਟਰੱਕ ਕੋਲੰਬੀਆ ਵਿੱਚ ਰੁਕਣ ਲਈ ਮਜ਼ਬੂਰ ਹਨ |


ਵੈਨੇਜ਼ੁਏਲਾ ਦੀ ਸੈਨਾ ਨੇ ਟਾਇਐਂਡੇਟਾਜ਼ ਇੰਟਰਨੈਸ਼ਨਲ ਬ੍ਰਿਜ ਨੂੰ ਦੋ ਸ਼ਿਪਿੰਗ ਕੰਟੇਨਰਾਂ ਅਤੇ ਇਕ ਟੈਂਕਰ ਨਾਲ ਬਲਾਕ ਕਰ ਦਿੱਤਾ ਹੈ, ਜੋ ਕਿ ਸੰਯੁਕਤ ਰਾਜ ਅਮਰੀਕਾ ਅਤੇ ਇਸਦੇ ਯੂਰਪੀਅਨ ਅਤੇ ਦੱਖਣ ਅਮਰੀਕੀ ਮਿੱਤਰਾਂ ਦੇ ਨਾਲ ਮਦੁਰੋ ਦੇ ਅੜਿੱਕੇ ਦਾ ਪ੍ਰਤੀਕ ਬਣ ਗਿਆ ਹੈ , ਇਸ ਸਮੇਂ ਅਮਰੀਕਾ ਅਤੇ ਵੈਨੇਜ਼ੁਏਲਾ ਵਿੱਚ ਤਣਾਅ ਆਪਣੇ ਸ਼ਿਖਰ ਤੇ ਪਹੁੰਚ ਰਿਹਾ ਹੈ |


ਵੈਨੇਜ਼ੁਏਲਾ ਦੇ ਸਵੈ-ਘੋਸ਼ਿਤ ਅਤੇ ਅਮਰੀਕਾ ਦਾ ਸਮਰਥਨ ਪ੍ਰਾਪਤ ਅੰਤ੍ਰਿਮ ਰਾਸ਼ਟਰਪਤੀ ਜੁਆਨ ਗੁਆਡੋ ਦੇ ਪ੍ਰਤੀਨਿਧ ਲੈਸਟਰ ਟਾਲੀਡੋ ਨੇ ਕਿਹਾ ਕਿ ਇਹ ਸਹਾਇਤਾ ਵੈਨੇਜ਼ੁਏਲਾ ਦੇ ਸਭ ਤੋਂ ਕਮਜ਼ੋਰ ਵਿਅਕਤੀਆਂ ਦੇ ਹੱਥਾਂ ਵਿਚ ਜਾਣੀ ਚਾਹੀਦੀ ਹੈ ਪਰ ਨਿਕੋਲਸ ਮਦੂਰੋ ਇਸ ਦੇ ਖਿਲਾਫ ਹਨ , ਲੈਸਟਰ ਟਾਲੀਡੋ ਨੇ ਇਸ ਮਦਦ ਵਿੱਚ 40 ਦੇਸ਼ਾਂ ਤੋਂ ਵੱਧ ਦੀ ਸਹਾਇਤਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ |


ਵਿਰੋਧੀ ਧਿਰ ਲਈ ਅੰਤਰਰਾਸ਼ਟਰੀ ਰਾਜਨੀਤਿਕ ਸਹਾਇਤਾ ਵਧਾਉਣ ਦੇ ਬਾਵਜੂਦ, ਵੈਨੇਜ਼ੁਏਲਾ ਦੀ ਸੈਨਾ ਨਿਕੋਲਸ ਮਦੂਰੋ ਦਾ ਸਾਥ ਛੱਡਣ ਲਈ ਤਿਆਰ ਨਹੀਂ ਹੈ , ਰਾਸ਼ਟਰਪਤੀ ਮਦੂਰੋ ਜਿਨ੍ਹਾਂ ਨੂੰ ਚੀਨ ਅਤੇ ਰੂਸ ਦੇ ਸਮਰਥਨ ਪ੍ਰਾਪਤ ਹੈ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਰਾਕਾਸ ਵਿੱਚ ਇੱਕ ਦੁਵੱਲੀ ਨਿਊਜ਼ ਕਾਨਫਰੰਸ ਵਿੱਚ ਸਹਾਇਤਾ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ |
Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.