Breaking News :

ਟੋਰਾਂਟੋ ਵਿੱਚ ਪੁਲਿਸ ਅਧਿਕਾਰੀ ਤੇ ਹਮਲਾ ਕਰਨ ਤੋਂ ਬਾਅਦ ਇਕ ਗਿਰਫ਼ਤਾਰ

ਟੋਰਾਂਟੋ , 09 ਫਰਵਰੀ ( NRI MEDIA )

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੂੰ ਕਥਿਤ ਤੌਰ 'ਤੇ ਇਕ ਔਰਤ ਨੂੰ ਕੁੱਟਣ ਅਤੇ ਸ਼ਹਿਰ ਦੇ ਡਾਊਨਟਾਊਨ ਕੋਰ ਵਿਚ ਗ੍ਰਿਫਤਾਰੀ ਦੌਰਾਨ ਇਕ ਅਫਸਰ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ,ਅਧਿਕਾਰੀਆਂ ਨੇ ਇਸ ਘਟਨਾ  ਯੰਗ ਅਤੇ ਐਡੀਲੇਡ ਦੀਆਂ ਸੜਕਾਂ ਦੇ ਇਕ ਇਮਾਰਤ ਦੇ ਨੇੜੇ ਵਾਪਰੀ ਹੈ |

ਜਾਂਚਕਰਤਾਵਾਂ ਨੇ ਦੱਸਿਆ ਕਿ ਇਕ ਵਿਅਕਤੀ ਨੇ ਇਮਾਰਤ ਦੇ ਅੰਦਰ ਇਕ ਔਰਤ ਨਾਲ ਕੁੱਟਮਾਰ ਕੀਤੀ , ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਪਹੁੰਚੀ , ਪੁਲਿਸ ਵਲੋਂ ਉਸਨੂੰ ਗਿਰਫ਼ਤਾਰ ਕਰਨ ਮੌਕੇ ਉਸਦਾ ਇਕ ਪੁਲਿਸ ਅਫਸਰ ਨਾਲ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਸਨੇ ਪੁਲਿਸ ਅਫਸਰ ਤੇ ਹਮਲਾ ਕਰ ਦਿੱਤਾ |

ਪੁਲਿਸ ਨੇ ਕਿਹਾ ਕਿ ਪੁਲਿਸ ਅਫਸਰ ਨੂੰ ਉਸ ਬੰਦੇ ਨੇ ਕੁੱਟਿਆ, ਜਿਸ ਵਿੱਚ ਅਫਸਰ ਗੰਭੀਰ ਅਤੇ ਗੈਰ-ਜਾਨਲੇਵਾ ਜ਼ਖਮੀ ਹੋਏ ਅਤੇ ਪੁਲਿਸ ਅਫਸਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ,ਇਸ ਘਟਨਾ ਵਿੱਚ ਔਰਤ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਇਲਾਜ ਹਸਪਤਾਲ ਵਿਚ ਕੀਤਾ ਗਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.