• Monday, December 09

Breaking News :

ਅਮਰੀਕਾ - ਕੇਅਰ ਸੈਂਟਰ 'ਚ ਲੱਗੀ ਭਿਆਨਕ ਅੱਗ 4 ਸਕੇ ਭੈਣ-ਭਰਾ ਸਣੇ 5 ਬੱਚਿਆਂ ਦੀ ਮੌਤ

ਅਮਰੀਕਾ - ਕੇਅਰ ਸੈਂਟਰ 'ਚ ਲੱਗੀ ਭਿਆਨਕ ਅੱਗ 4 ਸਕੇ ਭੈਣ-ਭਰਾ ਸਣੇ 5 ਬੱਚਿਆਂ ਦੀ ਮੌਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਐਤਵਾਰ ਦੇਰ ਰਾਤ ਅਮਰੀਕਾ ਦੇ ਪੈਨਸਿਲਵੇਨੀਆ ਦੇ ਏਰੀ ਸ਼ਹਿਰ 'ਚ ਸਥਿਤ ਇਕ ਡੇਅ ਕੇਅਰ ਸੈਂਟਰ 'ਚ ਅਚਾਨਕ ਅੱਗ ਲੱਗਣ ਕਰਕੇ 5 ਬੱਚਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ 'ਚ 4 ਸਕੇ ਭੈਣ-ਭਰਾ ਜਾਨ ਤੋਂ ਹੱਥ ਗਵਾ ਬੈਠੇ ਹਨ। ਏਰੀ ਸ਼ਹਿਰ 'ਚ ਇਕ ਡੇਅ ਕੇਅਰ ਸੈਂਟਰ ਬਣਿਆ ਹੋਇਆ ਹੈ, ਜਿੱਥੇ ਨੌਕਰੀਆਂ ਕਰਨ ਵਾਲੇ ਮਾਂ-ਪਿਓ ਜਦੋਂ ਨੌਕਰੀ 'ਤੇ ਜਾਉਂਦੇ ਹਨ ਤਾਂ ਆਪਣੇ ਬੱਚਿਆਂ ਨੂੰ ਉੱਥੇ ਛੱਡ ਜਾਂਦੇ ਹਨ। ਫਾਇਰ ਬ੍ਰਿਗੇਡ ਅਧਿਕਾਰੀ ਜੌਨ ਵਿੰਡੋਮਸਕੀ ਦਾ ਕਹਿਣਾ ਹੈ ਕਿ ਜਦੋਂ ਫਾਇਰ ਬ੍ਰਿਗੇਡ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪੁੱਜੇ ਤਾਂ ਸੈਂਟਰ ਦੀ ਪਹਿਲੀ ਮੰਜ਼ਿਲ ਅੱਗ ਦੀ ਲਪੇਟ ਵਿੱਚ ਸੀ।


ਦੱਸ ਦੇਈਏ ਕਿ ਅੱਗ ਲੱਗਣੀ ਸੈਂਟਰ ਦੇ ਲਿਵਿੰਗ ਰੂਮ ਏਰੀਏ ਤੋਂ ਸ਼ੁਰੂ ਹੋਈ। ਦੱਸ ਦਈਏ ਕਿ ਇਹ ਕੇਅਰ ਸੈਂਟਰ ਪਹਿਲਾਂ ਇਕ ਘਰ ਸੀ, ਜਿਸ ਨੂੰ ਬਾਅਦ ਵਿੱਚ ਇਕ ਕੇਅਰ ਸੈਂਟਰ ਵਿੱਚ ਬਦਲ ਦਿੱਤਾ ਗਿਆ। ਐਤਵਾਰ ਰਾਤ ਵੀ ਕੰਮਕਾਜੀ ਮਾਂ-ਪਿਓ ਆਪਣੇ 8 ਮਹੀਨੇ ਤੋਂ 7 ਸਾਲ ਤੱਕ ਦੇ ਬੱਚਿਆਂ ਨੂੰ ਕੇਅਰ ਸੈਂਟਰ ਛੱਡ ਕੇ ਗਏ ਸਨ। 


ਜਦੋਂ ਕੇਅਰ ਸੈਂਟਰ'ਚ ਅੱਗ ਲੱਗੀ ਉਸ ਵੇਲੇ ਸੈਂਟਰ ਵਿੱਚ 8 ਲੋਕ ਮੌਜੂਦ ਸਨ। ਸੈਂਟਰ ਦੀ ਮਾਲਕਿਨ, ਦੋ ਨੌਜਵਾਨ ਅਤੇ ਗੁਆਂਢ 'ਚ ਰਹਿਣ ਵਾਲਾ ਇਕ ਵਿਅਕਤੀ ਵੀ ਇਸ ਅੱਗ ਨਾਲ ਜ਼ਖ਼ਮੀ ਹੋ ਗਏ। ਦੋਵੇਂ ਨੌਜਵਾਨਾਂ ਨੇ ਸੈਂਟਰ ਦੀ ਖਿੜਕੀ 'ਚੋਂ ਬਾਹਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.