• Monday, December 09

Breaking News :

ਟਰੰਪ ਪ੍ਰਸ਼ਾਸਨ ਨੂੰ J&K 'ਤੇ ਧਿਆਨ ਦੇਣ ਦੀ ਮੰਗ ਕਰਨ ਤੇ ਫਸੇ MP

ਟਰੰਪ ਪ੍ਰਸ਼ਾਸਨ ਨੂੰ J&K 'ਤੇ ਧਿਆਨ ਦੇਣ ਦੀ ਮੰਗ ਕਰਨ ਤੇ ਫਸੇ MP

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ 'ਚ ਰਹਿਣ ਵਾਲੇ ਭਾਰਤੀ ਡੈਮੋਕ੍ਰੇਟਿਕ ਪਾਰਟੀ ਦੇ ਐੱਮਪੀ ਟੌਮ ਸੂਜੀ ਤੋਂ ਨਾਰਾਜ਼ ਹੋ ਗਏ ਹਨ। ਸੂਜੀ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਪੱਤਰ ਲਿਖ ਕੇ ਟਰੰਪ ਪ੍ਰਸ਼ਾਸਨ ਨੂੰ ਕਸ਼ਮੀਰ 'ਤੇ ਧਿਆਨ ਦੇਣ ਦੀ ਮੰਗ ਕੀਤੀ ਹੈ। 9 ਅਗਸਤ ਨੂੰ ਲਿਖੇ ਪੱਤਰ 'ਚ ਸੂਜੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਹਾਲੀਆ ਕਦਮ ਨਾਲ ਕਸ਼ਮੀਰ 'ਚ ਜਨਤਾ ਦਾ ਚੈਨ ਖ਼ਤਮ ਹੋ ਗਿਆ ਹੈ ਤੇ ਕਈ ਤਰ੍ਹਾਂ ਦੇ ਖ਼ਤਰੇ ਪੈਦਾ ਹੋ ਗਏ ਹਨ। ਨਿਊਯਾਰਕ 'ਚ ਐੱਮਪੀ ਸੂਜੀ ਨੇ ਕਿਹਾ ਹੈ ਕਿ ਕਸ਼ਮੀਰ ਦੀ ਖ਼ੁਦਮੁਖ਼ਤਾਰੀ ਖ਼ਤਮ ਕਰਨ ਵਾਲੇ ਭਾਰਤ ਸਰਕਾਰ ਦੇ ਫ਼ੈਸਲੇ ਨਾਲ ਕਸ਼ਮੀਰੀਆਂ ਦੇ ਕਦਮ ਅੱਤਵਾਦ ਵੱਲ ਵਧਣਗੇ।

ਸੂਜੀ ਨਿਊਯਾਰਕ ਦੇ ਜਿਸ ਇਲਾਕੇ ਦੀ ਅਗਵਾਈ ਕਰਦੇ ਹਨ ਉੱਥੇ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ। ਭਾਰਤੀਆਂ ਨੇ ਸੂਜੀ ਦਾ ਚੋਣਾਂ 'ਚ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਸੀ ਤੇ ਉਨ੍ਹਾਂ ਨੂੰ ਵੋਟ ਦਿੱਤੇ ਸਨ। ਪਰ ਜੰਮੂ-ਕਸ਼ਮੀਰ ਨੂੰ ਲੈ ਕੇ ਸੂਜੀ ਦੇ ਤਾਜ਼ਾ ਰੁਖ਼ ਨਾਲ ਉਨ੍ਹਾਂ ਦੇ ਭਾਰਤੀ ਸਮਰਥਕ ਭੜਕ ਗਏ ਹਨ। ਇਲਾਕੇ 'ਚ ਰਹਿਣ ਵਾਲੇ ਅਮੈਰੀਕਨ ਇੰਡੀਆ ਪਬਲਿਕ ਅਫੇਅਰਸ ਕਮੇਟੀ ਦੇ ਪ੍ਰੈਜ਼ੀਡੈਂਟ ਜਗਦੀਸ਼ ਸੇਵਹਾਨੀ ਨੇ ਕਿਹਾ, ਸੰਸਦ ਮੈਂਬਰ ਸੂਜੀ ਦੇ ਪੱਤਰ ਨਾਲ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ।

ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਤੇ ਉੱਥੋਂ ਬਾਰੇ ਫ਼ੈਸਲਾ ਲੈਣਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਸਰਕਾਰ ਨੇ ਸੋਚ ਸਮਝ ਕੇ ਜੰਮੂ ਕਸ਼ਮੀਰ 'ਤੇ ਫ਼ੈਸਲਾ ਲਿਆ ਹੈ ਤੇ ਇਸ 'ਚ ਉੱਥੋਂ ਦੇ ਲੋਕਾਂ ਦੀ ਭਲਾਈ ਵੀ ਹੈ। ਇਸ ਲਈ ਸੂਜੀ ਨੂੰ ਪੋਂਪੀਓ ਨੂੰ ਲਿਖਿਆ ਆਪਣਾ ਪੱਤਰ ਬਿਨਾਂ ਦੇਰ ਵਾਪਸ ਲੈਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਭਾਰਤੀਆਂ ਨੇ ਵੀ ਸੂਜੀ ਤੋਂ ਤਤਕਾਲ ਆਪਣਾ ਪੱਤਰ ਵਾਪਸ ਲੈਣ ਦੀ ਮੰਗ ਕੀਤੀ ਹੈ। 

ਭਾਰਤੀਆਂ ਦੇ ਗੁੱਸੇ ਨੂੰ ਸਮਝਦਿਆਂ ਐੱਮਪੀ ਸੂਜੀ ਨੇ ਭਾਈਚਾਰੇ ਦੇ ਲੋਕਾਂ ਨੂੰ ਜਲਦੀ ਮਿਲਣ ਦਾ ਫ਼ੈਸਲਾ ਕੀਤਾ ਹੈ। ਜੰਮੂ-ਕਸ਼ਮੀਰ 'ਤੇ ਪਾਕਿਸਤਾਨ ਦੇ ਘੜਿਆਲੀ ਅੱਥਰੂ ਵਹਾਉਣ ਨਾਲ ਕੁਝ ਹੋਣ ਵਾਲਾ ਨਹੀਂ ਹੈ। ਉਹ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ। ਭਾਰਤ ਦੇ ਤਾਜ਼ਾ ਕਦਮ ਨਾਲ ਇਲਾਕੇ 'ਚ ਤਰੱਕੀ ਹੋਵੇਗੀ ਤੇ ਉੱਥੋਂ ਦੇ ਨਿਵਾਸੀਆਂ ਦੀ ਹਾਲਤ ਬਦਲੇਗੀ। ਭਾਰਤ ਸਰਕਾਰ ਨੇ ਇਸ ਦਾ ਭਰੋਸਾ ਵੀ ਦਿੱਤਾ ਹੈ। ਇਹ ਗੱਲ ਮਕਬੂਜ਼ਾ ਕਸ਼ਮੀਰ ਦੀ ਪਾਰਟੀ ਯੂਨਾਈਟਿਡ ਕਸ਼ਮੀਰ ਪੀਪੁਲਸ ਨੈਸ਼ਨਲ ਪਾਰਟੀ ਦੇ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਮੁਖੀ ਡਾ. ਸ਼ਬੀਰ ਚੌਧਰੀ ਨੇ ਆਪਣੇ ਬਲਾਗ 'ਚ ਕਹੀ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.