ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਵੋਟਰ ਮਸ਼ੀਨਾਂ ਹੈਕ ਹੋਣ ਦਾ ਡਰ
ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : 2020 'ਚ ਅਮਰੀਕਾ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ 10 'ਚੋਂ ਇਕ ਜਾਂ ਉਸ ਤੋਂ ਜ਼ਿਆਦਾ ਵੋਟਰ ਮਸ਼ੀਨਾਂ ਰਾਹੀਂ ਵੋਟਿੰਗ ਪ੍ਰਕਿਰਿਆ 'ਚ ਹਿੱਸਾ ਲੈਣਗੇ ਮਤਲਬ ਕਿ ਉਨ੍ਹਾਂ ਦੀਆਂ ਵੋਟਾਂ ਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। 'ਐੱਨ.ਵਾਈ.ਯੂ. ਸਕੂਲ ਆਫ ਲਾਅ' ਦੇ 'ਬ੍ਰੇਨਨ ਸੈਂਟਰ ਫਾਰ ਜਸਟਿਸ' ਨੇ ਮੰਗਲਵਾਰ ਨੂੰ ਜਾਰੀ ਇਕ ਅਧਿਐਨ 'ਚ ਨਿਯੂ ਹੈਂਪਸ਼ਾਇਰ ਪ੍ਰਾਈਮਰੀ ਤੋਂ 6 ਮਹੀਨੇ ਪਹਿਲਾਂ ਦੇਸ਼ 'ਚ ਚੋਣ ਸਬੰਧੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਤੇ ਨਤੀਜੇ ਕੱਢੇ ਗਏ ਕਿ ਸੁਰੱਖਿਆ ਪੁਖਤਾ ਕਰਨ ਦੀ ਦਿਸ਼ਾਂ 'ਚ ਅਜੇ ਵੀ ਕਾਫੀ ਕੁਝ ਕੀਤੇ ਜਾਣ ਦੀ ਲੋੜ ਹੈ।
ਅਧਿਐਨ 'ਚ ਕਿਹਾ ਗਿਆ ਕਿ ਅਮਰੀਕਾ 'ਚ 2016 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਰੂਸੀ ਏਜੰਟਾਂ ਨੇ ਅਮਰੀਕਾ ਦੀ ਚੋਣ ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਤੋਂ ਬਾਅਦ ਸੂਬਿਆਂ ਤੇ ਫੈਡਰਲ ਸਰਕਾਰ ਨੇ ਬਹੁਤ ਤਰੱਕੀ ਕੀਤੀ ਹੈ ਪਰ ਕਈ ਸੂਬੇ ਅਜਿਹੇ ਹਨ, ਜਿਨ੍ਹਾਂ ਨੇ ਇਹ ਪੁਖਤਾ ਕਰਨ ਲਈ ਸਾਰੇ ਲੋੜੀਂਦੇ ਕਦਮ ਨਹੀਂ ਚੁੱਕੇ ਕਿ ਅਜਿਹਾ ਦੁਬਾਰਾ ਨਾ ਹੋਵੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰੀਬ ਇਕ ਤਿਹਾਈ ਸਥਾਨਕ ਚੋਣ ਖੇਤਰ ਅਧਿਕਾਰੀ ਅਜਿਹੀਆਂ ਵੋਟਿੰਗ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਨ ਜੋ ਘੱਟ ਤੋਂ ਘੱਟ ਇਕ ਦਹਾਕਾ ਪੁਰਾਣੀਆਂ ਹਨ ਜਦਕਿ ਸਿਫਾਰਿਸ਼ ਕੀਤੀ ਗਈ ਸੀ ਕਿ ਉਨ੍ਹਾਂ ਨੂੰ 10 ਸਾਲ ਬਾਅਦ ਬਦਲਿਆ ਜਾਵੇ।
Add Comment