Breaking News :

ਬ੍ਰਾਜ਼ੀਲ ਦੇ ਫੁੱਟਬਾਲ ਕਲੱਬ 'ਚ ਲੱਗੀ ਅੱਗ, 10 ਲੋਕਾਂ ਦੀ ਮੌਤ

9 ਫਰਵਰੀ, ਸਿਮਰਨ ਕੌਰ- (NRI MEDIA) :

ਬ੍ਰਾਜ਼ੀਲ ਦੇ ਪਲੋਮਿੰਗੋ ਯੂਥ ਟੀਮ ਦੇ ਹੈੱਡਕੁਆਰਟਰ 'ਚ ਸ਼ੁੱਕਰਵਾਰ ਨੂੰ ਸਵੇਰ ਦੇ ਸਮੇਂ ਭਿਆਨਕ ਅੱਗ ਲੱਗ ਗਈ। ਘਟਨਾ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਅਤੇ ਇਸਦੇ ਨਾਲ ਹੀ ਕਈ ਲੋਗ ਜ਼ਖਮੀ ਵੀ ਹੋ ਗਏ ਹਨ। ਅੱਗ ਵਿਚ ਝੁਲਸ ਜਾਣ ਕਾਰਨ ਕਈ ਲੋਕਾਂ ਦੀ ਹਾਲਤ ਨਾਜੁਕ ਹੈ।


ਦੱਸ ਦਈਏ ਕਿ ਰਾਇਯੋ ਡੀ ਜੇਨੇਰਿਓ ਸ਼ਹਿਰ ਵਿਚ ਸਥਿਤ ਇਸ ਫੁੱਟਬਾਲ ਕਲੱਬ ਵਿਚ ਸਥਾਨਕ ਸਮੇਂ ਮੁਤਾਬਕ ਅੱਗ ਸਵੇਰੇ 5 ਵਜੇ ਲੱਗੀ। ਸੂਚਨਾ ਮਿਲਣ 'ਤੇ ਅੱਗ ਬੁਝਾਊ ਵਿਭਾਗ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ 'ਤੇ ਰਾਹਤ ਅਤੇ ਬਚਾਅ ਕੰਮ ਵੀ ਜਾਰੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.