• Sunday, September 15

Breaking News :

ਟਰੰਪ ਨੇ ਹਾਂਗਕਾਂਗ 'ਚ ਤਿਆਨਮਿਨ ਜਿਹੀ ਕਾਰਵਾਈ ਨੂੰ ਲੈ ਕੇ ਚੀਨ ਨੂੰ ਦਿਤੀ ਚਿਤਾਵਨੀ

ਟਰੰਪ ਨੇ ਹਾਂਗਕਾਂਗ 'ਚ ਤਿਆਨਮਿਨ ਜਿਹੀ ਕਾਰਵਾਈ ਨੂੰ ਲੈ ਕੇ ਚੀਨ ਨੂੰ ਦਿਤੀ ਚਿਤਾਵਨੀ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਂਗਕਾਂਗ 'ਚ ਤਿਆਨਮਿਨ ਜਿਹੀ ਕਾਰਵਾਈ ਨੂੰ ਲੈ ਕੇ ਚੀਨ ਨੂੰ ਚਿਤਾਵਨੀ ਦਿੱਤੀ ਹੈ। ਟਰੰਪ ਦਾ ਕਹਿਣਾ ਹੈ ਕਿ ਲੋਕਤੰਤਰ ਹਮਾਇਤੀਆਂ 'ਤੇ ਹਿੰਸਕ ਕਾਰਵਾਈ ਅਮਰੀਕਾ-ਚੀਨ ਵਪਾਰ ਵਾਰਤਾ ਲਈ ਨੁਕਸਾਨਦੇਹ ਹੋ ਸਕਦੀ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਅਮਰੀਕਾ ਤੇ ਚੀਨ ਮਹੀਨਿਆਂ ਤੋਂ ਚੱਲ ਰਹੀ ਟ੍ਰੇਡ ਵਾਰ ਨੂੰ ਖ਼ਤਮ ਕਰਨ ਲਈ ਮੁੜ ਉੱਚ ਪੱਧਰੀ ਵਾਰਤਾ ਸ਼ੁਰੂ ਕਰਨ ਦੀ ਕੋਸ਼ਿਸ਼ 'ਚ ਹਨ। 

ਟਰੰਪ ਨੇ ਕਿਹਾ, 'ਜੇਕਰ ਦੂਜਾ ਤਿਆਨਮਿਨ ਕਤਲੇਆਮ ਹੁੰਦਾ ਹੈ ਤਾਂ ਵਪਾਰ ਸਮਝੌਤੇ 'ਤੇ ਵਾਰਤਾ ਕਰਨਾ ਮੁਸ਼ਕਲ ਹੋ ਜਾਵੇਗਾ।' ਵਿਵਾਦਤ ਹਵਾਲਗੀ ਕਾਨੂੰਨ ਦੇ ਵਿਰੋਧ 'ਚ ਹਾਂਗਕਾਂਗ 'ਚ 11 ਹਫ਼ਤਿਆਂ ਤੋਂ ਮੁਜ਼ਾਹਰਾ ਚੱਲ ਰਿਹਾ ਹੈ। ਲੋਕ ਇਸ ਨੂੰ ਹਾਂਗਕਾਂਗ ਦੀ ਖ਼ੁਦਮੁਖ਼ਤਾਰੀ 'ਤੇ ਖ਼ਤਰਾ ਮੰਨਦੇ ਹਨ। ਇਸ ਵਿਰੋਧ ਪ੍ਰਦਰਸ਼ਨ ਨੇ ਹੁਣ ਲੋਕਤੰਤਰ ਹਮਾਇਤੀ ਅੰਦੋਲਨ ਦਾ ਰੂਪ ਧਾਰ ਲਿਆ ਹੈ। ਮੁਜ਼ਾਹਰਾਕਾਰੀ ਕਾਨੂੰਨ ਵਾਪਸ ਲੈਣ ਦੇ ਨਾਲ ਹੀ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਦੇ ਅਸਤੀਫ਼ੇ ਤੇ ਲੋਕਤੰਤਰੀ ਸੁਧਾਰਾਂ ਦੀ ਮੰਗ ਕਰ ਰਹੇ ਹਨ। ਬੀਤੇ ਐਤਵਾਰ ਨੂੰ ਵੀ ਸਰਕਾਰ ਦੇ ਵਿਰੋਧ 'ਚ ਰੈਲੀ ਕੀਤੀ ਗਈ ਸੀ ਜਿਸ 'ਚ ਲੱਖਾਂ ਲੋਕਾਂ ਨੇ ਹਿੱਸਾ ਲਿਆ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.