Breaking News :

ਵਾਸ਼ਿੰਗਟਨ 'ਚ ਭਾਰੀ ਬਰਫਬਾਰੀ - ਲੱਗੀ ਐਮਰਜੈਂਸੀ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਵਾਸ਼ਿੰਗਟਨ 'ਚ ਭਾਰੀ ਬਰਫਬਾਰੀ ਹੋਣ ਅੱਜ ਸਾਰੇ ਸਕੂਲਾਂ ਨੂੰ ਬੰਦ ਰੱਖਿਆ ਜਾਵੇਗਾ। ਵਾਸ਼ਿੰਗਟਨ ਦੇ ਗਵਰਨਰ ਜੇਅ ਇਨਸਲੀ ਨੇ ਸ਼ੁੱਕਰਵਾਰ ਨੂੰ ਖਰਾਬ ਮੌਸਮ ਨੂੰ ਦੇਖਦੇ ਹੋਇਆਂ ਸੂਬੇ 'ਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ। ਮੌਸਮ ਅਧਿਕਾਰੀਆਂ ਵਲੋਂ ਲੋਕਾਂ ਨੂੰ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਕੇ ਦੱਸ ਦਿੱਤਾ ਗਿਆ ਸੀ ਕਿ ਅਗਲੇ ਇਕ ਹਫਤੇ ਤਕ ਭਾਰੀ ਬਰਫਬਾਰੀ ਹੋਣ ਦੇ ਆਸਾਰ ਹਨ, ਇਸ ਲਈ ਲੋਕ ਤਿਆਰ ਰਹਿਣ।


ਕਿਹਾ ਜਾ ਰਿਹਾ ਹੈ ਕਿ ਬਰਫੀਲਾ ਤੂਫਾਨ ਆ ਸਕਦਾ ਹੈ ਜਿਸ ਕਾਰਨ ਸਾਰੇ ਪ੍ਰੀ-ਸਕੂਲਾਂ ਸਮੇਤ ਕਈ ਸਕੂਲ-ਕਾਲਜ ਬੰਦ ਰਹਿਣਗੇ। ਇਸ ਦੇ ਨਾਲ ਹੀ ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ 'ਚ ਹੋਣ ਵਾਲੇ ਐਥਲੈਟਿਕ ਅਤੇ ਲਾਇਬ੍ਰੇਰੀ ਵਰਕ ਵਰਗੇ ਪ੍ਰੋਗਰਾਮ ਵੀ ਨਹੀਂ ਕੀਤੇ ਜਾਣਗੇ। ਸਕੂਲਾਂ ਦੇ ਬਹੁਤ ਸਾਰੇ ਫਿਟਨੈੱਸ ਸੈਂਟਰਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਬੀਤੇ ਦਿਨ ਓਰੇਗਨ ਸੂਬੇ 'ਚ ਵੀ ਭਾਰੀ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।


3 Comments

    Shubham

    1 month ago

    Acurrate news to the point

    Rishab

    1 month ago

    Sahi gaal ha

    Gaurav

    1 month ago

    Very good

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.