• Wednesday, January 22

Breaking News :

ਕਾਬੁਲ 'ਚ ਅਮਰੀਕੀ ਦੂਤਾਵਾਸ ਨੇੜੇ ਹੋਇਆ ਬੰਬ ਧਮਾਕਾ, 10 ਦੀ ਮੌਤ

ਕਾਬੁਲ 'ਚ ਅਮਰੀਕੀ ਦੂਤਾਵਾਸ ਨੇੜੇ ਹੋਇਆ ਬੰਬ ਧਮਾਕਾ, 10 ਦੀ ਮੌਤ

ਕਾਬੁਲ (ਵਿਕਰਮ ਸਹਿਜਪਾਲ) : ਅਫ਼ਗਾਨਿਸਤਾਨ ਦੇ ਕਾਬੁਲ ਵਿਚ ਇਕ ਕੂਟਨੀਤਕ ਖੇਤਰ ਵਿਚ ਤਾਲਿਬਾਨ ਦੇ ਇਕ ਫਿਦਾਈਨ ਨੇ ਕਾਰ ਬੰਬ ਨਾਲ ਧਮਾਕਾ ਕਰ ਦਿਤਾ ਜਿਸ ਵਿਚ ਘੱਟੋ ਘੱਟ 10 ਨਾਗਰਿਕਾਂ ਦੀ ਮੌਤ ਹੋ ਗਈ। ਇਸ ਕੂਟਨੀਤਕ ਖੇਤਰ ਵਿਚ ਅਮਰੀਕਾ ਦਾ ਦੂਤਾਵਾਸ ਵੀ ਹੈ। ਇਸ ਹਫ਼ਤੇ ਇਹ ਦੂਜਾ ਹਮਲਾ ਹੈ। ਇਹ ਧਮਾਕਾ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸਾਂਤੀ ਸਮਝੌਤੇ ਦੀ ਅੰਤਮ ਰੂਪ ਦੇਣ ਵੇਲੇ ਹੋਇਆ ਹੈ। ਅਫ਼ਗਾਨਿਸਤਾਨ ਦੀ ਸਰਕਾਰ ਨੇ ਕਿਹਾ ਕਿ ਸੌਦਾ ਜਲਦਬਾਜੀ ਵਿਚ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਹਮਲੇ ਵਿਚ 42 ਲੋਕ ਜਖ਼ਮੀ ਹੋਏ ਅਤੇ 12 ਵਾਹਨ ਤਬਾਹ ਹੋ ਗਏ। 

ਤਾਲਿਬਾਨ ਨੇ ਕਿਹਾ ਕਿ ਉਨ੍ਹਾਂ ਨੇ 'ਵਿਦੇਸੀ' ਵਾਹਨਾਂ ਨੂੰ ਨਿਸਾਨਾ ਬਣਾਇਆ। ਉਨ੍ਹਾਂ ਨੇ ਭਾਰੀ ਰਾਖੀ ਵਾਲੇ ਸ਼ਸ਼ ਦਰਕ ਖੇਤਰ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਿਥੇ ਅਫ਼ਗਾਨ ਰਾਸ਼ਟਰੀ ਸੁਰੱਖਿਆ ਵਿਭਾਗ ਦਾ ਦਫ਼ਤਰ ਹੈ। ਨਾਟੋ ਰੈਜੂਲੇਟ ਸਪੋਰਟ ਮਿਸ਼ਨ ਦਾ ਦਫ਼ਤਰ ਵੀ ਘਟਨਾ ਵਾਲੀ ਥਾਂ ਦੇ ਨਜਦੀਕ ਹੈ ਅਤੇ ਬਿ੍ਰਟਿਸ ਸੈਨਿਕ ਨਸਟ ਹੋਈ ਨਾਟੋ ਗੱਡੀ ਨੂੰ ਹਟਾ ਰਹੇ ਸਨ। ਹਾਲਾਂਕਿ, ਨਾਟੋ ਮਿਸਨ ਅਤੇ ਬਿ੍ਰਟਿਸ ਹਾਈ ਕਮਿਸਨ ਨੇ ਧਮਾਕੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.