• Sunday, September 15

Breaking News :

ਅਮਰੀਕਾ ਨੇ ਤਾਲਿਬਾਨ ਨਾਲ ਗੱਲਬਾਤ ਰੱਦ ਕਰ ਸਹੀ ਕੀਤਾ : ਅਫ਼ਗਾਨ ਨਾਗਰਿਕ

ਅਮਰੀਕਾ ਨੇ ਤਾਲਿਬਾਨ ਨਾਲ ਗੱਲਬਾਤ ਰੱਦ ਕਰ ਸਹੀ ਕੀਤਾ : ਅਫ਼ਗਾਨ ਨਾਗਰਿਕ

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅੱਤਵਾਦੀ ਜਥੇਬੰਦੀ ਨਾਲ ਸ਼ਾਂਤੀ ਗੱਲਬਾਤ ਰੱਦ ਕਰਨ ਦੇ ਫ਼ੈਸਲੇ ਦਾ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਨਾਗਰਿਕਾਂ ਨੇ ਸਮਰਥਨ ਕੀਤਾ ਹੈ। ਇਕ ਸਰਵੇ 'ਚ ਨਾਗਰਿਕਾਂ ਨੇ ਕਿਹਾ ਕਿ ਟਰੰਪ ਨੇ ਤਾਲਿਬਾਨ ਨਾਲ ਗੱਲਬਾਤ ਰੱਦ ਕਰ ਕੇ ਸਹੀ ਫ਼ੈਸਲਾ ਲਿਆ ਹੈ। ਅੱਤਵਾਦੀ ਜਮਾਤ ਨੂੰ ਅਫ਼ਗਾਨਿਸਤਾਨ 'ਚ 18 ਸਾਲ ਤੋਂ ਜਾਰੀ ਹਿੰਸਾ ਖ਼ਤਮ ਕਰ ਦੇਣੀ ਚਾਹੀਦੀ ਹੈ। 

ਕੁਝ ਲੋਕਾਂ ਨੇ ਤਾਲਿਬਾਨ ਨੂੰ ਗੁਜ਼ਾਰਿਸ਼ ਵੀ ਕੀਤੀ ਹੈ ਕਿ ਉਹ ਜੰਗਬੰਦੀ ਕਰ ਕੇ ਅਮਰੀਕਾ ਤੇ ਅਫ਼ਗਾਨ ਸਰਕਾਰ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰੇ। ਟਰੰਪ ਨੇ ਐਤਵਾਰ ਨੂੰ ਅਜਿਹੇ ਸਮੇਂ 'ਤੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਰੱਦ ਕਰਨ ਦਾ ਐਲਾਨ ਕੀਤਾ ਸੀ, ਜਦੋਂ ਦੋਵੇਂ ਧਿਰਾਂ ਸਮਝੌਤੇ ਦੀ ਦਹਿਲੀਜ਼ 'ਤੇ ਸਨ। ਅਮਰੀਕਾ ਤਾਲਿਬਾਨ ਨਾਲ ਬੀਤੇ ਦਸੰਬਰ ਤੋਂ ਗੱਲਬਾਤ ਕਰ ਰਿਹਾ ਸੀ। ਟਰੰਪ ਦੇ ਇਸ ਫ਼ੈਸਲੇ ਨਾਲ ਅਫ਼ਗਾਨਿਸਤਾਨ 'ਚ ਹਿੰਸਾ ਵਧਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.