• Sunday, September 15

Breaking News :

ਅਮਰੀਕੀ ਖੁਫੀਆ ਏਜੰਟ ਦਾ ਖੁਲਾਸਾ - ਰੂਸ ਨੇ ਦਿੱਤਾ ਸੀ ਅਮਰੀਕੀ ਚੋਣਾਂ ਵਿੱਚ ਦਖਲ

ਅਮਰੀਕੀ ਖੁਫੀਆ ਏਜੰਟ ਦਾ ਖੁਲਾਸਾ - ਰੂਸ ਨੇ ਦਿੱਤਾ ਸੀ ਅਮਰੀਕੀ ਚੋਣਾਂ ਵਿੱਚ ਦਖਲ

ਵਾਸ਼ਿੰਗਟਨ , 10 ਸਤੰਬਰ ( NRI MEDIA )

ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਏਜੰਟ ਨੇ ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਖੁਲਾਸਾ ਕੀਤਾ ਹੈ , ਏਜੰਟ ਨੇ ਸੋਮਵਾਰ ਨੂੰ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਖੁਫੀਆ ਅਧਿਕਾਰੀਆਂ ਨੂੰ ਅਮਰੀਕੀ ਚੋਣ ਵਿਚ ਦਖਲ ਦੇਣ ਦੇ ਆਦੇਸ਼ ਦਿੱਤੇ ਸਨ , ਉਦੋਂ ਉਹ ਵੀ ਰੂਸ ਦੇ ਉੱਚ ਅਧਿਕਾਰੀਆਂ ਵਿਚ ਸ਼ਾਮਲ ਸਨ , 2016 ਵਿੱਚ, ਉਨ੍ਹਾਂ ਨੇ ਸੀਆਈਏ ਨੂੰ ਇੱਕ ਰਿਪੋਰਟ ਭੇਜੀ ਸੀ।


ਅਖਬਾਰ ਦੀ ਰਿਪੋਰਟ ਦੇ ਅਨੁਸਾਰ, ਸੀਆਈਏ ਏਜੰਟ ਦੇ ਪਰਿਵਾਰ ਨੇ ਦੱਸਿਆ ਹੈ ਕਿ ਉਹ ਪੁਤਿਨ ਦੇ ਅੰਦਰੂਨੀ ਮਾਮਲਿਆਂ ਵਿੱਚ ਸ਼ਾਮਲ ਨਹੀਂ ਸਨ ਬਲਕਿ ਰੂਸ ਦੀ ਸਰਕਾਰ ਨਾਲ ਸਬੰਧਤ ਉੱਚ ਪੱਧਰੀ ਫੈਸਲਾ ਲੈਣ ਵਾਲੇ ਅਧਿਕਾਰੀਆਂ ਵਿੱਚ ਸ਼ਾਮਲ ਸਨ , ਏਜੰਟ ਨੇ ਦਾਅਵਾ ਕੀਤਾ ਕਿ ਪੁਤਿਨ ਨੇ ਖੁਦ ਚੋਣ ਨੂੰ ਪ੍ਰਭਾਵਤ ਕਰਨ ਲਈ ਉੱਚ ਪੱਧਰੀ ਗੁਪਤ ਯੋਜਨਾਵਾਂ ਦਾ ਆਦੇਸ਼ ਦਿੱਤਾ ਅਤੇ ਪਲਾਨ ਬਣਾਇਆ ਸੀ |

ਰਿਪੋਰਟ ਦੇ ਅਨੁਸਾਰ ਸੀਆਈਏ ਏਜੰਟ ਨੇ ਇਹ ਜਾਣਕਾਰੀ ਸਾਲ 2016 ਵਿੱਚ ਦਿੱਤੀ ਸੀ , ਇਹ ਜਾਣਕਾਰੀ ਇੰਨੀ ਮਹੱਤਵਪੂਰਣ ਅਤੇ ਵਿਵਾਦਪੂਰਨ ਸੀ ਕਿ ਸੀਆਈਏ ਦੇ ਉੱਚ ਅਧਿਕਾਰੀਆਂ ਨੇ ਏਜੰਟ ਦੇ ਰਿਕਾਰਡਾਂ ਅਤੇ ਉਸ ਦੀ ਜਾਣਕਾਰੀ ਦੀ ਪੂਰੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਸਨ , ਏਜੰਟ ਨੇ ਕਿਹਾ ਕਿ ਸੀਆਈਏ ਨੂੰ ਦਿੱਤੀ ਜਾ ਰਹੀ ਖੁਫੀਆ ਜਾਣਕਾਰੀ ਕਾਰਨ ਉਸਦਾ ਕੈਰੀਅਰ ਪ੍ਰਭਾਵਿਤ ਹੋਇਆ ਸੀ ,ਉਸ ਨੂੰ ਦੁਬਾਰਾ ਕੋਈ ਕੰਮ ਨਹੀਂ ਦਿੱਤਾ ਗਿਆ ਸੀ ਅਤੇ 2017 ਵਿਚ ਰੂਸ ਤੋਂ ਕੱਢ ਦਿੱਤਾ ਗਿਆ ਸੀ |

ਇਸ ਤੋਂ ਪਹਿਲਾਂ, ਯੂਐਸ ਦੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਨੇ ਵੀ ਦਾਅਵਾ ਕੀਤਾ ਸੀ ਕਿ ਪੁਤਿਨ ਨੇ ਡੋਨਾਲਡ ਟਰੰਪ ਨੂੰ ਜਿਤਾਉਣ ਲਈ ਅਮਰੀਕੀ ਚੋਣ ਵਿੱਚ ਦਖਲ ਦਿੱਤਾ ਸੀ , ਮੂਲਰ ਨੇ 448 ਪੰਨਿਆਂ ਦੀ ਇਕ ਰਿਪੋਰਟ ਤਿਆਰ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਰੂਸ ਦੇ ਸੈਨਿਕ ਅਧਿਕਾਰੀਆਂ ਨੇ ਡੈਮੋਕਰੇਟ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਚੋਣ ਮੁਹਿੰਮ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਸੀ , ਜੋ ਹੁਣ ਵੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.