Breaking News :

ਅਮਰੀਕੀ ਉਪਗ੍ਰਹਿਆਂ ਨੂੰ ਰੂਸ ਅਤੇ ਚੀਨ ਦੇ ਲੇਜ਼ਰ ਹਥਿਆਰਾਂ ਤੋਂ ਖ਼ਤਰਾ

12 ਫਰਵਰੀ, ਸਿਮਰਨ ਕੌਰ- (NRI MEDIA) :

ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਆਗਾਹ ਕੀਤਾ ਹੈ ਕਿ ਰੂਸ ਅਤੇ ਚੀਨ ਪੁਲਾੜ 'ਚ ਆਪਣੀਆਂ ਸਮਰੱਥਾਵਾਂ ਵਧਾ ਰਹੇ ਹਨ। ਇਸ ਨਾਲ ਅਮਰੀਕਾ ਨੂੰ ਲੇਜ਼ਰ ਹਥਿਆਰਾਂ ਸਮੇਤ ਕਈ ਤਰ੍ਹਾਂ ਦਾ ਖ਼ਤਰਾ ਵੱਧ ਗਿਆ ਹੈ। ਲੇਜ਼ਰ ਨਾਲ ਅਮਰੀਕੀ ਉਪਗ੍ਰਹਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਤਬਾਹ ਕੀਤਾ ਜਾ ਸਕਦਾ ਹੈ। ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਅਤੇ ਰੂਸ ਖ਼ਾਸ ਤੌਰ 'ਤੇ ਪੁਲਾੜ 'ਚ ਅਮਰੀਕਾ ਨੂੰ ਚੁਣੌਤੀ ਦੇਣ ਲਈ ਵੱਖ-ਵੱਖ ਉਪਾਵਾਂ ਦਾ ਵਿਕਾਸ ਕਰ ਰਹੇ ਹਨ।


ਚੀਨ ਸਾਲ 2020 ਤਕ ਧਰਤੀ ਆਧਾਰਤ ਲੇਜ਼ਰ ਹਥਿਆਰ ਤਾਇਨਾਤ ਕਰ ਸਕਦਾ ਹੈ। ਇਹ ਹਥਿਆਰ ਪੁਲਾੜ 'ਚ ਹੇਠਲੇ ਪੰਧ 'ਚ ਰਹਿਣ ਵਾਲੇ ਸੈਂਸਰ ਦਾ ਮੁਕਾਬਲਾ ਕਰ ਸਕਦਾ ਹੈ ਜਦਕਿ ਰੂਸ ਵੀ ਇਸ ਦੇ ਵਿਕਾਸ 'ਚ ਲੱਗਾ ਹੋਇਆ ਹੈ। ਅਮਰੀਕੀ ਸੈਟੇਲਾਈਟ ਨੈਵੀਗੇਸ਼ਨ ਅਤੇ ਹਥਿਆਰਾਂ ਨੂੰ ਤਿਆਰ ਕਰਨ ਦੇ ਨਾਲ ਹੀ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ,ਰੂਸ ਅਤੇ ਚੀਨ ਦੀਆਂ ਫ਼ੌਜਾਂ ਸਰਗਰਮੀਆਂ ਦੀ ਨਿਗਰਾਨੀ ਦੇ ਇਲਾਵਾ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।


ਇਨ੍ਹਾਂ ਉਪਗ੍ਰਹਿਆਂ 'ਚ ਕਈ ਤਰ੍ਹਾਂ ਦੇ ਸੈਂਸਰ ਵੀ ਲਗਾਏ ਗਏ ਹਨ ਜਿਹੜੇ ਦੁਸ਼ਮਣ ਦੇਸ਼ਾਂ ਦੇ ਮਿਜ਼ਾਈਲ ਪ੍ਰੀਖਣਾਂ ਦਾ ਪਤਾ ਲਗਾਉਂਦੇ ਹਨ। ਟਰੰਪ ਪ੍ਸ਼ਾਸਨ ਪੁਲਾੜ 'ਚ ਉੱਨਤ ਸੈਂਸਰ ਤਾਇਨਾਤ ਕੀਤੇ ਜਾਣ ਬਾਰੇ ਸਰਗਰਮੀ ਨਾਲ ਵਿਚਾਰ ਕਰ ਰਿਹਾ ਹੈ। ਇਹ ਤਿਆਰੀ ਪਿਛਲੇ ਮਹੀਨੇ ਜਾਰੀ ਕੀਤੀ ਗਈ ਮਿਜ਼ਾਈਲ ਰੱਖਿਆ ਸਮੀਖਿਆ ਤਹਿਤ ਕੀਤੀ ਜਾ ਰਹੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.