• Sunday, September 15

Breaking News :

ਟਰੰਪ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਕੀਤੀ ਛੁੱਟੀ..!

ਟਰੰਪ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਕੀਤੀ ਛੁੱਟੀ..!

ਵਾਸ਼ਿੰਗਟਨ ਡੈਸਕ (Vikram Sehajpal) : ਮੰਗਲਵਾਰ ਨੂੰ ਡੋਨਾਲਡ ਨੂੰ ਅਹੁਦੇ ਤੋਂ ਹਟਾ ਦਿੱਤਾ। ਟਰੰਪ ਨੇ ਟਵੀਟ ਕਰ ਕੇ ਦੱਸਿਆ, 'ਮੈਂ ਜੌਨ ਬੋਲਟਨ ਨੂੰ ਸੋਮਵਾਰ ਰਾਤ ਹੀ ਸੂਚਿਤ ਕਰ ਦਿੱਤਾ ਸੀ ਕਿ ਹੁਣ ਵ੍ਹਾਈਟ ਹਾਊਸ 'ਚ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੈ। ਮੈਂ ਤੇ ਪ੍ਰਸ਼ਾਸਨ 'ਚ ਹੋਰ ਲੋਕ ਉਨ੍ਹਾਂ ਦੇ ਕਈ ਸੁਝਾਵਾਂ ਤੋਂ ਬਿਲਕੁਲ ਸਹਿਮਤ ਨਹੀਂ ਸਨ ਇਸ ਲਈ ਮੈਂ ਜੌਨ ਨੂੰ ਅਸਤੀਫ਼ਾ ਦੇਣ ਲਈ ਕਹਿ ਦਿੱਤਾ ਸੀ। ਇਹ ਮੈਨੂੰ ਮੰਗਲਵਾਰ ਸਵੇਰੇ ਦਿੱਤਾ ਗਿਆ। ਮੈਂ ਜੌਨ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਬਹੁਤ ਧੰਨਵਾਦ ਦਿੱਤਾ ਹੈ।' ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਜੌਨ ਬੋਲਟਨ ਦੀ ਜਗ੍ਹਾ ਨਵੇਂ ਐੱਨਐੱਸਏ ਦਾ ਐਲਾਨ ਅਗਲੇ ਹਫ਼ਤੇ ਕਰ ਦਿੱਤਾ ਜਾਵੇਗਾ। 

ਯਾਦ ਰਹੇ ਕਿ ਬੋਲਟਨ ਨੇ ਪਿਛਲੇ ਸਾਲ ਐੱਚਆਰ ਮੈਕਮਾਸਟਰ ਦੀ ਜਗ੍ਹਾ ਐੱਨਐੱਸਏ ਦਾ ਅਹੁਦਾ ਸੰਭਾਲਿਆ ਸੀ। ਟਰੰਪ ਦੇ ਟਵੀਟ ਕਰਨ ਤੋਂ ਕੁਝ ਹੀ ਦੇਰ ਬਾਅਦ ਬੋਲਟਨ ਨੇ ਵੀ ਟਵੀਟ ਕਰ ਕੇ ਕਿਹਾ, 'ਮੈਂ ਸੋਮਵਾਰ ਰਾਤ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਇਸ ਬਾਰੇ ਮੰਗਲਵਾਰ ਨੂੰ ਗੱਲਬਾਤ ਕਰਾਂਗੇ।' ਤੁਹਾਨੂੰ ਦੱਸ ਦਈਏ ਕਿ  ਨਿਊਯਾਰਕ ਟਾਈਮਜ਼ ਮੁਤਾਬਕ, ਟਰੰਪ ਨੇ ਬੋਲਟਨ ਨੂੰ ਈਰਾਨ, ਉੱਤਰੀ ਕੋਰੀਆ ਤੇ ਅਫ਼ਗਾਨਿਸਤਾਨ ਨਾਲ ਜੁੜੇ ਮਸਲਿਆਂ 'ਚ ਵਿਦੇਸ਼ ਨੀਤੀ 'ਤੇ ਬੁਨਿਆਦੀ ਅਸਹਿਮਤੀ ਕਾਰਨ ਹਟਾਇਆ ਹੈ। 

ਦੱਸਿਆ ਜਾਂਦਾ ਹੈ ਕਿ ਬੋਲਟਨ ਦੀ ਐੱਨਐੱਸਏ ਦੇ ਅਹੁਦੇ ਤੋਂ ਛੁੱਟੀ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਉੱਤਰੀ ਕੋਰੀਆ ਤੇ ਈਰਾਨ ਨਾਲ ਕੂਟਨੀਤਕ ਰਿਸ਼ਤਿਆਂ ਦਾ ਰਾਹ ਖੋਲ੍ਹਣਾ ਚਾਹੁੰਦੇ ਹਨ, ਪਰ ਪ੍ਰਸ਼ਾਸਨ 'ਚ ਬੋਲਟਨ ਜਿਹੇ ਲੋਕ ਇਸ 'ਚ ਰੁਕਾਵਟ ਬਣ ਰਹੇ ਹਨ ਜੋ ਇਨ੍ਹਾਂ ਦੇਸ਼ਾਂ ਨੂੰ ਪੂਰੀ ਤਰ੍ਹਾਂ ਗ਼ੈਰ ਭਰੋਸੇਯੋਗ ਮੰਨਦੇ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.