• Sunday, September 15

Breaking News :

ਅਮਰੀਕਾ ਹਾਂਗਕਾਂਗ ਦੇ ਮਾਮਲੇ 'ਚ ਨਾ ਦੇਵੇ ਦਖ਼ਲ - ਕੈਰੀ ਲੈਮ

ਅਮਰੀਕਾ ਹਾਂਗਕਾਂਗ ਦੇ ਮਾਮਲੇ 'ਚ ਨਾ ਦੇਵੇ ਦਖ਼ਲ - ਕੈਰੀ ਲੈਮ

ਹਾਂਗਕਾਂਗ (ਵਿਕਰਮ ਸਹਿਜਪਾਲ) : ਅਮਰੀਕਾ ਨੂੰ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਨੇ ਕਿਹਾ ਕਿ ਉਹ ਉਨ੍ਹਾਂ ਦੇ ਸ਼ਹਿਰ ਦੇ ਮਾਮਲੇ 'ਚ ਦਖ਼ਲ ਨਾ ਦੇਵੇ। ਲੈਮ ਨੇ ਕਿਹਾ ਕਿ ਸ਼ਹਿਰ 'ਚ ਲੋਕਤੰਤਰ ਹਮਾਇਤੀ ਮੁਜ਼ਾਹਰਾਕਾਰੀਆਂ ਨਾਲ ਸਾਡੀ ਸਰਕਾਰ ਜਿਸ ਤਰ੍ਹਾਂ ਨਿਪਟ ਰਹੀ ਹੈ, ਉਸ 'ਚ ਕਿਸੇ ਦੂਜੇ ਦੇਸ਼ ਦਾ ਦਖ਼ਲ ਬੇਹੱਦ ਗ਼ਲਤ ਹੈ। ਹਾਂਗਕਾਂਗ 'ਚ ਚੀਨ ਦੇ ਸ਼ਾਸਨ ਖ਼ਿਲਾਫ਼ ਪਿਛਲੇ 14 ਹਫ਼ਤਿਆਂ ਤੋਂ ਵਿਰੋਧ ਪ੍ਰਦਰਸ਼ਨ ਦਾ ਦੌਰ ਜਾਰੀ ਹੈ। 1997 'ਚ ਬਰਤਾਨੀਆ ਨੇ ਹਾਂਗਕਾਂਗ ਦਾ ਕੰਟਰੋਲ ਚੀਨ ਨੂੰ ਸੌਂਪਿਆ ਸੀ। ਉਦੋਂ ਤੋਂ ਚੀਨੀ ਸ਼ਾਸਨ ਖ਼ਿਲਾਫ਼ ਇਹ ਸਭ ਤੋਂ ਵੱਡਾ ਵਿਰੋਧ ਮੁਜ਼ਾਹਰਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਂਗਕਾਂਗ ਦੇ ਸਿਆਸੀ ਸੰਕਟ ਦਾ ਸ਼ਾਂਤਮਈ ਹੱਲ ਕੱਢਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚੀਨ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਉਹ ਹਿੰਸਕ ਕਾਰਵਾਈ ਨਾ ਕਰੇ। 


ਤੁਹਾਨੂੰ ਦੱਸ ਦਈਏ ਕਿ ਹਾਂਗਕਾਂਗ 'ਚ ਬੀਤੇ ਐਤਵਾਰ ਨੂੰ ਵੱਡੀ ਗਿਣਤੀ 'ਚ ਮੁਜ਼ਾਹਰਾਕਾਰੀ ਮਾਰਚ ਕੱਢ ਕੇ ਅਮਰੀਕੀ ਦੂਤਘਰ ਤਕ ਗਏ ਸਨ ਤੇ ਅਮਰੀਕੀ ਸੰਸਦ ਨੂੰ ਲੋਕਤੰਤਰ ਦੀ ਹਮਾਇਤ 'ਚ ਚੱਲ ਰਹੇ ਆਪਣੇ ਅੰਦੋਲਨ ਦੇ ਹੱਕ 'ਚ ਇਕ ਬਿੱਲ ਪਾਸ ਕਰਨ ਦੀ ਮੰਗ ਕੀਤੀ ਸੀ। ਇਸੇ 'ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਚੀਨ ਸਮਰਥਿਤ ਲੈਮ ਨੇ ਮੰਗਲਵਾਰ ਨੂੰ ਕਿਹਾ, 'ਹਾਂਗਕਾਂਗ ਦੇ ਮਾਮਲੇ 'ਚ ਕਿਸੇ ਦੇਸ਼ ਦਾ ਦਖ਼ਲ ਬੇਹੱਦ ਗ਼ਲਤ ਹੈ।' ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਿਯੰਗ ਨੇ ਵੀ ਕਿਹਾ, 'ਮੈਂ ਉਮੀਦ ਕਰਦੀ ਹਾਂ ਕਿ ਹਾਂਗਕਾਂਗ 'ਚ ਹੋਰ ਲੋਕ ਸਰਗਰਮੀ ਨਾਲ ਅਮਰੀਕਾ ਤੋਂ ਬਿੱਲ ਪਾਸ ਕਰਵਾਉਣ ਦੀ ਮੰਗ ਨਹੀਂ ਕਰਨਗੇ।' ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਮੁਜ਼ਾਹਰਾਕਾਰੀਆਂ ਦੀਆਂ ਮੰਗਾਂ ਦੀ ਹਮਾਇਤ ਕੀਤੀ ਹੈ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.