• Sunday, September 15

Breaking News :

ਇਕ ਵਾਰ ਫਿਰ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦਾ ਇਰਾਦਾ ਪ੍ਰਗਟਾਇਆ

ਇਕ ਵਾਰ ਫਿਰ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦਾ ਇਰਾਦਾ ਪ੍ਰਗਟਾਇਆ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦੂਰ ਕਰਨ ਲਈ ਇਕ ਵਾਰ ਮੁੜ ਵਿਚੋਲਗੀ ਦਾ ਇਰਾਦਾ ਪ੍ਰਗਟਾਇਆ ਹੈ। ਨਾਲ ਹੀ ਇਹ ਵੀ ਕਿਹਾ ਕਿ ਉਹ ਅਜਿਹਾ ਤਾਂ ਹੀ ਕਰਨਗੇ ਜੇਕਰ ਦੋਵੇਂ ਦੇਸ਼ ਅਜਿਹਾ ਚਾਹੁਣ। ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦੇ ਲਈ ਸਾਫ਼ ਮਨ੍ਹਾਂ ਕਰਨ ਦੇ ਬਾਵਜੂਦ ਟਰੰਪ ਨੇ ਵਿਚੋਲਗੀ ਦਾ ਜ਼ਿਕਰ ਕੀਤਾ ਹੈ। ਵ੍ਹਾਈਟ ਹਾਊਸ 'ਚ ਸੋਮਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ, 'ਜੇਕਰ ਉਹ ਚਾਹੁਣ ਤਾਂ ਮੈਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹਾਂ। ਉਹ ਇਹ ਗੱਲ ਜਾਣਦੇ ਹਨ। ਇਹ ਬਦਲ ਹਾਲੇ ਵੀ ਖੁੱਲ੍ਹਾ ਹੈ।' ਉਨ੍ਹਾਂ ਕਿਹਾ ਤੁਸੀਂ ਸਭ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਨੂੰ ਲੈ ਕੇ ਤਣਾਅ ਹੈ। 

ਮੇਰੇ ਵਿਚਾਰ ਨਾਲ ਹੁਣ ਇਹ ਤਣਾਅ ਦੋ ਹਫ਼ਤੇ ਪਹਿਲਾਂ ਦੇ ਹਾਲਾਤ ਨਾਲ ਕੁਝ ਘੱਟ ਹੋਇਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਭਾਰਤ ਤੇ ਪਾਕਿਸਤਾਨ ਦੋਵਾਂ ਨਾਲ ਹੀ ਚੰਗਾ ਤਾਲਮੇਲ ਹੈ। ਪਿਛਲੇ ਹੀ ਮਹੀਨੇ ਫਰਾਂਸ 'ਚ ਜੀ-7 ਸੰਮੇਲਨ ਤੋਂ ਵੱਖ ਟਰੰਪ ਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਇਸ ਮੁੱਦੇ 'ਤੇ ਗੱਲ ਹੋਈ ਸੀ ਤੇ ਦੋਵਾਂ ਨੇ ਆਗੂਆਂ ਨਾਲ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਸੀ ਕਿ ਕਸ਼ਮੀਰ ਦੁਵੱਲਾ ਮਾਮਲਾ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ ਕਿਸੇ ਤੀਜੀ ਧਿਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਸਭ ਤੋਂ ਪਹਿਲਾਂ ਜੁਲਾਈ 'ਚ ਵਿਚੋਲਗੀ ਦੀ ਗੱਲ ਕਹੀ ਸੀ ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਮੋਦੀ ਨੇ ਉਨ੍ਹਾਂ ਨੂੰ ਓਸਾਕਾ ਬੈਠਕ ਦੌਰਾਨ ਇਹ ਸੁਝਾਅ ਦਿੱਤਾ ਸੀ। 

ਪਰ ਭਾਰਤ ਨੇ ਤੁਰੰਤ ਦੋ ਟੁੱਕ ਸਪਸ਼ਟ ਕਰ ਦਿੱਤਾ ਸੀ ਕਿ ਮੋਦੀ ਨੇ ਕਦੀ ਅਜਿਹੀ ਕੋਈ ਗੱਲ ਨਹੀਂ ਕੀਤੀ ਤੇ ਕਸ਼ਮੀਰ ਇਕ ਦੁਵੱਲਾ ਮੁੱਦਾ ਹੈ। ਇਸ ਤੋਂ ਬਾਅਦ ਪਿਛਲੇ ਮਹੀਨੇ ਫਰਾਂਸ 'ਚ ਮੋਦੀ ਨਾਲ ਮੁਲਾਕਾਤ ਦੌਰਾਨ ਟਰੰਪ ਦੇ ਮੁੜ ਤੋਂ ਕਸ਼ਮੀਰ ਮੁੱਦਾ ਚੁੱਕਣ 'ਤੇ ਪੀਐੱਮ ਮੋਦੀ ਨੇ ਸਪਸ਼ਟ ਕੀਤਾ ਕਿ ਅਸੀਂ ਕਿਸੇ ਨੂੰ ਵੀ ਕਸ਼ਮੀਰ 'ਤੇ ਕਸ਼ਟ ਨਹੀਂ ਦੇਣਾ ਚਾਹੁੰਦੇ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.