• Wednesday, October 16

Breaking News :

ਇਰਾਨ ਨਾਲ ਯੁੱਧ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵੱਡਾ ਬਿਆਨ

ਇਰਾਨ ਨਾਲ ਯੁੱਧ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵੱਡਾ ਬਿਆਨ

ਵਾਸ਼ਿੰਗਟਨ , 18 ਸਤੰਬਰ ( NRI MEDIA )

ਈਰਾਨ ਨਾਲ ਤਣਾਅ ਦੇ ਵਿਚਕਾਰ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਦੇਸ਼ ਨਾਲ ਜੰਗ ਨਹੀਂ ਚਾਹੁੰਦਾ ਹੈ , ਟਰੰਪ ਨੇ ਇਹ ਬਿਆਨ ਸਾਊਦੀ ਅਰਬ ਦੇ ਤੇਲ ਦੇ ਖੇਤਰਾਂ 'ਤੇ ਡਰੋਨ ਹਮਲੇ ਪਿੱਛੇ ਈਰਾਨ ਦਾ ਹੱਥ ਹੋਣ ਦੇ ਸੰਕੇਤ ਦੇਣ ਤੋਂ ਬਾਅਦ ਦਿੱਤਾ ਹੈ , ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, "ਕੀ ਮੈਂ ਲੜਾਈ ਚਾਹੁੰਦਾ ਹਾਂ? ਮੈਂ ਕਿਸੇ ਨਾਲ ਲੜਾਈ ਨਹੀਂ ਚਾਹੁੰਦਾ।"


ਇਹ ਪੁੱਛੇ ਜਾਣ 'ਤੇ ਕਿ ਕੀ ਇਰਾਨ ਸਾਊਦੀ ਅਰਬ ਦੇ ਤੇਲ ਦੇ ਖੇਤਰਾਂ 'ਤੇ ਡਰੋਨ ਹਮਲੇ ਪਿੱਛੇ ਸੀ, ਟਰੰਪ ਨੇ ਕਿਹਾ, "ਹੁਣ ਤਕ ਅਜਿਹਾ ਲੱਗਦਾ  ਹੈ , ਟਰੰਪ ਨੇ ਇਹ ਬਿਆਨ ਆਪਣੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਬਿਆਨ ਤੋਂ ਦੂਰੀ ਬਣਾਉਂਦੇ ਹੋਏ ਦਿੱਤਾ , ਪੌਂਪਿਓ ਨੇ 14 ਸਤੰਬਰ ਨੂੰ ਕਿਹਾ ਸੀ ਕਿ 'ਸਾਊਦੀ ਅਰਬ ਤੇ ਹਮਲੇ ਪਿੱਛੇ ਤਹਿਰਾਨ ਦਾ ਤਕਰੀਬਨ 100 ਪ੍ਰਤੀਸ਼ਤ ਹੱਥ ਹੈ  ,  ਟਰੰਪ ਨੇ ਕਿਹਾ, "ਸਾਨੂੰ ਪੱਕਾ ਤੌਰ ਤੇ ਪਤਾ ਹੋਣਾ ਚਾਹੀਦਾ ਹੈ ਕਿ ਕਿਸਨੇ ਅਜਿਹਾ ਕੀਤਾ ਹੈ ,  ਸਾਨੂੰ ਇਸ ਬਾਰੇ ਸਾਊਦੀ ਅਰਬ ਨਾਲ ਗੱਲ ਕਰਨੀ ਪਏਗੀ।

ਉਨ੍ਹਾਂ ਕਿਹਾ ਕਿ ਪੋਂਪੀਓ ਅਤੇ ਹੋਰ ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ ਲਈ ਕਿਸੇ ਸਮੇਂ ਵੀ ਸਾਊਦੀ ਅਰਬ ਜਾਣਗੇ , ਇਰਾਨ ਨੇ ਅਮਰੀਕਾ ਦੇ ਦੋਸ਼ਾਂ ਨੂੰ 'ਬੇਬੁਨਿਆਦ' ਅਤੇ 'ਝੂਠਾ' ਕਰਾਰ ਦਿੱਤਾ ਹੈ , ਸਾਊਦੀ ਅਰਬ ਦੇ ਤੇਲ ਖੇਤਰਾਂ ਤੇ ਮਨੁੱਖ ਰਹਿਤ ਜਹਾਜ਼ ਨੇ 14 ਸਤੰਬਰ ਨੂੰ ਹਮਲੇ ਕੀਤੇ ਸਨ , ਇਸ ਨਾਲ ਸਾਊਦੀ ਅਰਬ ਦੇ ਸਭ ਤੋਂ ਵੱਡੇ ਤੇਲ ਦੇ ਖੇਤਰ- ਹਿਜਰਾ ਖੁਰੈਸ ਅਤੇ ਕੱਚੇ ਤੇਲ ਦੀ ਸਹੂਲਤ ਅਬੀਕਿਕ ਨੂੰ ਨੁਕਸਾਨ ਪਹੁੰਚਿਆ ਸੀ , ਜਿਸ ਤੋਂ ਬਾਅਦ ਤੇਲ ਕੱਢਣ ਦਾ ਕੰਮ ਠੱਪ ਹੋ ਗਿਆ ਸੀ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.