Breaking News :

ਭਾਰਤੀ-ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ 'ਤੇ ਬਣੀ ਫਿਲਮ, ਦੇਖੋ ਟ੍ਰੇਲਰ

13 ਫਰਵਰੀ, ਸਿਮਰਨ ਕੌਰ- (NRI MEDIA) :

ਭਾਰਤੀ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਜ੍ਹਿਨਾਂ ਨੇ ਅਮਰੀਕਾ ਦੇ ਹਵਾਈ ਅੱਡੇ 'ਤੇ ਪੱਗ ਦੀ ਸ਼ਾਨ ਵਧਾਉਣ ਲਈ ਲੜਾਈ ਲੜੀ ਸੀ ਓਹਨਾ ਉੱਤੇ ਹੁਣ ਅਮਰੀਕਾ 'ਚ ਇੱਕ ਫਿਲਮ ਬਣਾਈ ਗਈ ਹੈ | ਦਸ ਦਈਏ ਕਿ ਇਸ ਫਿਲਮ ਨੂੰ ਇੱਕ ਅਮਰੀਕੀ ਮੁਟਿਆਰ ਨੇ ਗੁਰਿੰਦਰ ਸਿੰਘ ਖ਼ਾਲਸਾ ਵੱਲੋਂ ਲੜੀ ਲੜਾਈ ਨੂੰ ਸਿਨੇਮਾ ਰਾਹੀਂ ਦਿਖਾਉਣ ਲਈ ਬਣਾਇਆ ਹੈ | ਇੰਡਿਆਨਾ ਦੀ ਰਹਿਣ ਵਾਲੀ 18 ਸਾਲਾ ਜੇਨਾ ਰੁਇਜ਼ ਨੇ ਖ਼ਾਲਸਾ ਦੀ ਲੜਾਈ ਤੇ ਅਮਰੀਕਾ ਵੱਲੋਂ ਦਸਤਾਰ ਬਾਰੇ ਬਦਲੀਆਂ ਨੀਤੀਆਂ 'ਤੇ ਫ਼ਿਲਮ ਬਣਾਈ ਹੈ।


ਦਰਅਸਲ, ਸਾਲ 2007 ਵਿੱਚ ਅਮਰੀਕੀ ਕਾਰੋਬਾਰੀ ਤੇ ਉੱਘੇ ਸਮਾਜਮੇਵੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ 'ਤੇ ਪੱਗ ਬੰਨ੍ਹੀ ਹੋਣ ਕਰਕੇ ਉੱਥੋਂ ਜ਼ਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ।


ਅਮਰੀਕੀ ਨਿਯਮਾਂ ਮੁਤਾਬਕ ਜੇਕਰ 20,000 ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,000 ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ। ਫਿਰ ਅਮਰੀਕਾ ਨੂੰ ਵੀ ਉਨ੍ਹਾਂ ਅੱਗੇ ਝੁਕਣਾ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਖੁੱਲ੍ਹ ਮਿਲੀ। ਫ਼ਿਲਮ ਦਾ ਨਾਂ 'ਸਿੰਘ' ਰੱਖਿਆ ਗਿਆ ਹੈ, ਜਿਸ ਨੂੰ ਅਗਲੇ ਮਹੀਨੇ ਰਿਲੀਜ਼ ਕੀਤਾ ਜਾਵੇਗਾ। ਖ਼ਾਲਸਾ ਨੂੰ ਆਪਣੇ ਪ੍ਰਾਪਤੀ ਬਦਲੇ ਰੋਜ਼ਾ ਪਾਰਕਸ ਟ੍ਰੇਲਬਲੇਜ਼ਰ ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸ਼ਹਿਰ ਫਿਸ਼ਰਜ਼ ਤੋਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਰਾਹੀਂ ਆਪਣੀ ਕਿਸਮਤ ਸਿਆਸਤ ਵਿੱਚ ਅਜ਼ਮਾਉਣ ਦਾ ਵੀ ਐਲਾਨ ਕੀਤਾ ਹੈ। ਐਵਾਰਡ ਤੇ ਫ਼ਿਲਮ 'ਸਿੰਘ' ਨਾਲ ਖ਼ਾਲਸਾ ਦੀ ਪ੍ਰਸਿੱਧੀ ਕਾਫੀ ਵੱਧ ਗਈ ਹੈ, ਜਿਸ ਦਾ ਲਾਹਾ ਉਹ ਸਿਆਸਤ ਵਿੱਚ ਉਠਾ ਸਕਦੇ ਹਨ। Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.