Breaking News :

ਬਹੁਤ ਸ਼ਿੱਦਤ ਨਾਲ ਅਮਰੀਕਾ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ ਚੀਨ : ਟਰੰਪ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਵਪਾਰ ਮੋਰਚੇ ’ਤੇ ਚੱਲ ਰਹੀ ਗੱਲਬਾਤ ਦੇ ਪਿਛੋਕੜ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਕਿਹਾ ਕਿ ਚੀਨ ਬਹੁਤ ਸ਼ਿੱਦਤ ਨਾਲ ਅਮਰੀਕਾ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ। ਇਥੇ ਮੰਤਰੀ ਮੰਡਲ ਦੀ ਬੈਠਕ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਨਾਲ ਸਭ ਗੱਲਾਂ ਵਧੀਆ ਢੰਗ ਨਾਲ ਚੱਲ ਰਹੀਆਂ ਹਨ। ਮੈਂ ਚਾਹੁੰਦਾ ਹਾਂ ਕਿ ਇਹ ਸਮਝੌਤਾ ਸੱਚਮੁੱਚ ਹੋਵੇ, ਨਕਲੀ ਨਾ ਹੋਵੇ।

 ਸਾਡੇ ਕੋਲ ਚੀਨ ਨਾਲ ਵਧੀਆ ਅਤੇ ਅਸਲ ਸਮਝੌਤਾ ਕਰਨ ਦਾ ਇਸ ਸਮੇਂ ਮੌਕਾ ਹੈ। ਦਾਸੰਯੋਹ ਹੈ ਕਿ ਟਰੰਪ ਨੇ ਇਹ ਵੀ ਕਿਹਾ ਉਨ੍ਹਾਂ ਦੀ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਮਾਰਚ ਦੇ ਅੰਤ ਜਾਂ ਉਸ ਤੋਂ ਵੀ ਪਹਿਲਾਂ ਗੱਲਬਾਤ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ‘ਕਾਂਗਰਸ’ ਵਿਚ ਸ਼ਾਮਲ ਪਹਿਲੀਆਂ ਦੋ ਮੁਸਲਿਮ ਔਰਤਾਂ ਵਿਚੋਂ ਇਕ ਇਲਹਾਨ ਅਬਦੁੱਲਾ ਉਮਰ ਵਲੋਂ ਆਪਣੀ ਟਿੱਪਣੀ ਲਈ ਮੰਗੀ ਗਈ ਮੁਆਫੀ ਨੂੰ ਬੇਕਾਰ ਦੱਸਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।


1 Comments

    Rishu Sharma

    1 month ago

    China nl kde v samjota na kro trump sab

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.