Breaking News :

ਅਮਰੀਕਾ ਦੇ ਹਵਾਈ ਹਮਲਿਆਂ 'ਚ ਸੀਰੀਆ ਦੇ 70 ਨਾਗਰਿਕਾਂ ਦੀ ਹੋਈ ਮੌਤ

13 ਫਰਵਰੀ, ਸਿਮਰਨ ਕੌਰ- (NRI MEDIA) :

ਸੀਰੀਆ ਦੇ ਪੂਰਵੀ ਇਲਾਕੇ 'ਚ ਅਮਰੀਕੀ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਵਿਚ 70 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹਵਾਈ ਹਮਲੇ ਪੂਰਵੀ ਇਲਾਕੇ ਵਿਚ ਸਥਿਤ ਡਾਇਰ ਅਲ ਜੌਰ ਵਿਚ ਸ਼ਰਨਾਰਥੀਆਂ ਦੇ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਪੂਰਵੀ ਯੂਫਰੇਟਸ ਨਦੀ ਖੇਤਰ ਵਿਚ ਕਬਜ਼ਾ ਵਧਾਉਣ ਦੇ ਕਾਰਨ ਹਵਾਈ ਹਮਲਿਆਂ ਵਿਚ ਵਾਧਾ ਹੋਇਆ ਹੈ।


ਇੱਕ ਨਿਊਜ਼ ਏਜੇਂਸੀ ਦੀ ਰਿਪੋਰਟ ਮੁਤਾਬਕ ਡੇਰ ਅਲ ਜੌਰ ਦੇ ਪੂਰਵੀ ਦਿਹਾਤੀ ਖੇਤਰ ਦੇ ਬਘੌਜ ਸ਼ਹਿਰ ਤੋਂ 20 ਹਜ਼ਾਰ ਤੋਂ ਜ਼ਿਆਦਾ ਨਾਗਰਿਕਾਂ ਨੂੰ ਕੱਢੇ ਜਾਣ ਤੋਂ ਬਾਅਦ ਐਸਡੀਐਫ ਨੇ ਪੂਰਵੀ ਯੂਫਰੇਟਸ ਖੇਤਰ ਵਿਚ ਆਈਐਸ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ  ਸ਼ਨੀਵਾਰ ਰਾਤ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਵਿਚ ਅਮਰੀਕੀ ਸੈਨਾ ਵੀ ਐਸਡੀਐਫ ਦੇ ਨਾਲ ਮਿਲ ਕੇ ਆਈਐਸ ਦੇ ਕਬਜ਼ੇ ਤੋਂ ਇਲਾਕੇ ਛੁਡਾਉਣ ਦੀ ਮੁਹਿੰਮ ਵਿਚ ਜੁਟੀ ਹੋਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.