Breaking News :

ਅਮਰੀਕਾ ਦੀ ਭਾਰਤ ਸਮੇਤ ਕਈ ਦੇਸ਼ਾਂ ਨੂੰ ਧਮਕੀ - ਵੇਨੇਜ਼ੂਏਲਾ ਤੋਂ ਨਾ ਖਰੀਦੋ ਤੇਲ

ਵਾਸ਼ਿੰਗਟਨ , 14 ਫਰਵਰੀ ( NRI MEDIA )

ਅਮਰੀਕਾ ਲਗਾਤਾਰ ਵੇਨੇਜ਼ੂਏਲਾ ਦੀ ਸੱਤਾ ਵਿਚ ਤਖ੍ਤਾਪਲਟ ਕਰਨ ਲਈ ਦਬਾਅ ਵਧਾ ਰਿਹਾ ਹੈ , ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਨੂੰ ਵੇਨੇਜ਼ੂਏਲਾ ਤੋਂ ਤੇਲ ਖਰੀਦਣ ਬਾਰੇ ਧਮਕੀ ਦਿੱਤੀ ਹੈ , ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਅਤੇ ਕੰਪਨੀਆਂ ਜੋ ਮੁਸ਼ਕਲਾਂ ਵਿੱਚ ਘਿਰੇ ਦੇਸ਼ ਵਿਚ ਨਿਕੋਲਸ ਮਦੂਰੋ ਦੀ 'ਚਤੁਰਾਈ' ਦਾ ਸਮਰਥਨ ਕਰ ਰਹੇ ਹਨ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ , ਇਸ ਤੋਂ ਪਹਿਲਾ ਅਮਰੀਕਾ ਅਤੇ ਰੂਸ ਵੇਨੇਜ਼ੂਏਲਾ ਨੂੰ ਲੈ ਕੇ ਆਹਮਣੇ ਸਾਹਮਣੇ ਆ ਗਏ ਸਨ |


ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਟਵਿੱਟਰ ਉੱਤੇ ਇਹ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਵੇਨੇਜ਼ੂਏਲਾ ਤੋਂ ਤੇਲ ਖਰੀਦਣ ਵਾਲੇ ਦੇਸ਼ ਉੱਤੇ ਕਰਵਾਈ ਕਰੇਗਾ , ਅਮਰੀਕਾ ਲਗਾਤਾਰ ਵੇਨੇਜ਼ੂਏਲਾ ਦੀ ਸਰਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ ਕਰ ਰਿਹਾ ਹੈ , ਬੋਲਟਨ ਨੇ ਲਾਤੀਨੀ ਦੇਸ਼ ਵੇਨੇਜ਼ੂਏਲਾ ਦੀ ਸਰਕਾਰੀ ਕੰਪਨੀ ਪੀਡੀਵੀਐਸਏ ਦੇ ਪ੍ਰਧਾਨ ਮੈਨੂਅਲ ਕਿਊਵੇਡੋ ਦੇ ਬਿਆਨ ਤੋਂ ਇੱਕ ਦਿਨ ਬਾਅਦ ਇਹ ਗੱਲ ਕਹੀ ਹੈ |


ਸਰਕਾਰੀ ਕੰਪਨੀ ਪੀਡੀਵੀਐਸਏ ਦੇ ਪ੍ਰਧਾਨ ਨੇ ਗ੍ਰੇਟਰ ਨੋਏਡਾ ਵਿੱਚ ਆਯੋਜਤ ਕੀਤੇ ਗਏ ਪੇਟ੍ਰੋਟੇਕ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਵੱਖਰੇ ਤੌਰ 'ਤੇ ਗੱਲਬਾਤ ਕੀਤੀ ਸੀ , ਉਨ੍ਹਾਂ ਕਿਹਾ ਸੀ ਕਿ ਪਾਬੰਦੀ ਝੱਲ ਰਿਹਾ ਉਨ੍ਹਾਂ ਦਾ ਦੇਸ਼ ਵਧੇਰੇ ਮਾਤਰਾ ਵਿੱਚ ਕੱਚਾ ਤੇਲ ਭਾਰਤ ਨੂੰ ਵੇਚਣਾ ਚਾਹੁੰਦਾ ਹੈ , ਅਮਰੀਕਾ ਨੇ ਵੇਨੇਜ਼ੂਏਲਾ ਦੇ ਕੱਚੇ ਤੇਲ ਦੀ ਬਰਾਮਦ ਤੇ ਰੋਕ ਲਗਾਉਣ ਦੇ ਇਰਾਦੇ ਨਾਲ ਪੀਡੀਵੀਐਸਏ ਤੇ ਪਾਬੰਦੀ ਲਗਾਈ ਹੈ ਅਤੇ ਸਮਾਜਵਾਦੀ ਰਾਸ਼ਟਰਪਤੀ ਮਦੂਰੋ ਨੂੰ ਔਹਦੇ ਤੋਂ ਉਤਾਰਣ ਲਈ ਦਬਾਅ ਬਣਾ ਰਿਹਾ ਹੈ |


ਇਸ ਤੋਂ ਪਹਿਲਾ ਕੱਲ ਰੂਸ ਅਤੇ ਅਮਰੀਕਾ ਵੈਨੇਜ਼ੁਏਲਾ ਵਿਚ ਸੱਤਾ ਦੇ ਸੰਘਰਸ਼ ਦੇ ਵਿਚਾਲੇ ਆਹਮੋ ਸਾਹਮਣੇ ਆ ਗਏ ਹਨ , ਅਮਰੀਕਾ ਜਿੱਥੇ ਵਿਰੋਧੀ ਧਿਰ ਦੇ ਨੇਤਾ ਦੀ ਹਮਾਇਤ ਕਰ ਰਿਹਾ ਹੈ , ਉਥੇ ਹੀ ਰੂਸ ਵਰਤਮਾਨ ਰਾਸ਼ਟਰਪਤੀ ਨਿਕੋਲਸ ਮਦੂਰੋ ਦੀ ਹਮਾਇਤ ਕਰ ਰਿਹਾ ਹੈ , ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਆਪਣੇ ਅਮਰੀਕਾ ਦੇ ਹਮਰੁਤਬਾ ਮਾਈਕ ਪੋਮਪਿਓ ਨੂੰ ਵੈਨੇਜ਼ੁਏਲਾ ਵਿੱਚ ਅਮਰੀਕੀ ਦਖਲ ਵਰਤਣ ਲਈ ਧਮਕੀ ਦੇ ਖਿਲਾਫ ਸਖ਼ਤ ਚੇਤਾਵਨੀ ਦਿੱਤੀ ਸੀ , ਜਿਸ ਤੋਂ ਬਾਅਦ ਅਮਰੀਕਾ ਅਤੇ ਰੂਸ ਇਕ ਵਾਰ ਫਿਰ ਸ਼ੀਤ ਯੁੱਧ ਦੀ ਸਥਿਤੀ ਵਿੱਚ ਆ ਗਏ ਹਨ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.