Breaking News :

ਟਰੰਪ ਨੂੰ ਸਰਹੱਦ ਤੇ ਕੰਧ ਬਣਾਉਣ ਲਈ ਮਿਲਿਆ ਅਮਰੀਕੀ ਸੰਸਦ ਦਾ ਸਾਥ

ਵਾਸ਼ਿੰਗਟਨ ,14 ਫਰਵਰੀ ( NRI MEDIA )

ਅਮਰੀਕਾ -ਮੈਕਸਿਕੋ ਸਰਹੰਦ ਤੇ ਕੰਧ ਬਣਾਉਣ ਲਈ ਅਮਰੀਕੀ ਸੰਸਦ ਦੇ ਵਿਚਕਾਰ ਸਮਝੌਤਾ ਕੀਤਾ ਗਿਆ ਹੈ,  ਇਸ ਸਮਝੌਤੇ ਅਧੀਨ ਰਾਸ਼ਟਰਪਤੀ ਡਾਉਨਲਡ ਟਰੰਪ ਨੂੰ ਵਾਲ ਕੰਧ ਬਣਾਉਣ ਲਈ ਰਾਸ਼ੀ ਮੁਹਈਆ ਕਰਵਾਈ ਜਾਵੇਗੀ ਹਾਲਾਂਕਿ ਉਨ੍ਹਾਂ ਨੂੰ ਸਿਰਫ ਮੰਗੀ ਗਈ ਰਾਸ਼ੀ ਦਾ ਸਿਰਫ 1.4 ਅਰਬ ਡਾਲਰ ਹੀ ਦਿੱਤਾ ਜਾਵੇਗਾ , ਸੂਤਰਾਂ ਦੇ ਮੁਤਾਬਕ ਟਰੰਪ ਦੀ ਰਿਪਬਲੀਕਨ ਪਾਰਟੀ ਨੇ ਕਿਸੇ ਵੀ ਹਾਲਤ ਵਿੱਚ ਫਿਰ ਤੋਂ ਸਰਕਾਰੀ ਕੰਮਕਾਜ ਨੂੰ ਰੋਕਣਾ ਨਹੀਂ ਚਾਹੁੰਦੀ , ਜ਼ਿਕਰਯੋਗ ਹੈ ਕਿ ਇਸ ਕੰਧ ਲਈ ਟਰੰਪ ਨੇ 5.7 ਬਿਲੀਅਨ ਡਾਲਰ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਨੇ ਬਹੁਤ ਘੱਟ ਰਾਸ਼ੀ ਪ੍ਰਾਪਤ ਹੋਵੇਗੀ |


ਸਮਝੌਤਾ ਨਾਲ ਮਿਲੀ ਰਕਮ ਤੋਂ ਟੈਕਸਾਸ ਦੇ ਰਿਓ ਗ੍ਰੇਨ ਵੈਲਿ ਵਿੱਚ ਵਾਲਾਂ ਦੀ ਉਸਾਰੀ ਕੀਤੀ ਜਾਵੇਗੀ , ਸੀਨੇਟ ਦੀ ਵਿਨੀਉਜ ਕਮੇਟੀ ਦੇ ਪ੍ਰਧਾਨ ਰਿਚਰਡ ਸ਼ੈਲਬੀ ਨੇ ਕਿਹਾ, 'ਸਾਡੇ ਵਿਚਕਾਰ ਸਿਧਾਂਤਕ ਸਮਝ ਬਣੀ ਹੈ , ਸਦਨ ਦੀ ਵਿਨੀਅਜ ਕਮੇਟੀ ਦੇ ਪ੍ਰਧਾਨ ਨੀਤਾ ਲੋਵੀ ਨੇ ਕਿਹਾ, ਸਾਡੇ ਕਰਮਚਾਰੀ ਇਸ ਤੇ ਜ਼ਿਆਦਾ ਜਾਣਕਾਰੀ ਲਈ ਕੰਮ ਕਰ ਰਹੇ ਹਨ , ਇਸ ਦੀ ਵਿਸਥਾਰਤ ਜਾਣਕਾਰੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ |

ਜਿਕਰਯੋਗ ਹੈ ਕਿ ਸੰਸਦ ਦੇ ਵਿਚਕਾਰ ਇਹ ਸਮਝੌਤਾ ਫਿਰ ਤੋਂ ਸਰਕਾਰੀ ਕੰਮਕਾਜ ਦੇ ਸ਼ਟਡਾਊਨ ਸ਼ੁਰੂ ਹੋਣ ਦੀ ਖ਼ਬਰ ਤੋਂ ਬਾਅਦ ਆਇਆ ਹੈ , ਸਹਿਯੋਗੀਆਂ ਦਾ ਕਹਿਣਾ ਹੈ ਕਿ ਇਸ ਸਮਝੌਤੇ ਦੇ ਅਸਥਾਈ ਹੋਣ ਕਾਰਣ ਸਮਝੌਤੇ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ ਹੈ, ਉਸ ਨੂੰ ਅਜੇ ਵੀ ਗੁਪਤ ਰੱਖਿਆ ਜਾ ਰਿਹਾ ਹੈ |


ਇਸ ਸਮਝੌਤੇ ਵਿਚ ਸੀਮਾ 'ਤੇ ਦਾਖਲਾ ਪੁਆਇੰਟ (ਐਂਟਰੀ ਪੁਆਇੰਟਸ) ਉੱਤੇ ਬਿਹਤਰ ਛੰਟਨੀ ਦੀ ਤਰ੍ਹਾਂ ਨਵੀਂ ਤਕਨੀਕ (ਤਕਨਾਲੋਜੀ) ਦੀ ਵਰਤੋਂ, ਮਨੁੱਖੀ ਸਹਾਇਤਾ ਦੀ ਡੈਮੋਕਰੇਟਿਕ ਪਾਰਟੀ ਦੀ ਮੰਗ ਅਤੇ ਵਾਧੂ ਸੇਵਾ ਦੇ ਕਰਮਚਾਰੀਆਂ ਦੀ ਤੈਨਾਤੀ ਆਦਿ ਵੀ ਸ਼ਾਮਿਲ ਕੀਤੀ ਗਈ ਹੈ , ਇਸ ਤੋਂ ਪਹਿਲਾ ਅਮਰੀਕੀ ਰਾਸ਼ਟਰਪਤੀ ਲੰਮੇ ਸਮੇਂ ਤੋਂ ਇਸ ਮੁੱਦੇ ਤੇ ਆਪਣੀ ਜਿੱਦ ਤੇ ਅੜੇ ਹੋਏ ਹਨ , ਡੈਮੋਕਰੇਟਿਕ ਪਾਰਟੀ ਟਰੰਪ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.