• Sunday, September 15

Breaking News :

ਅਮਰੀਕਾ ਦੇ ਸਟੀਲ ਪਲਾਂਟ 'ਚ ਹੋਈ ਗੋਲਾਬਾਰੀ, 5 ਦੀ ਮੌਤ ਅਤੇ 5 ਜ਼ਖਮੀ

ਅਮਰੀਕਾ ਦੇ ਸਟੀਲ ਪਲਾਂਟ 'ਚ ਹੋਈ ਗੋਲਾਬਾਰੀ, 5 ਦੀ ਮੌਤ ਅਤੇ 5 ਜ਼ਖਮੀ

16 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ ਦੇ ਸੂਬੇ ਇਲੀਨੋਇਸ ਦੇ ਸ਼ਹਿਰ ਔਰੋਰਾ ਸਥਿਤ ਹੈਨਰੀ ਪਰੈਟ ਸਟੀਲ ਪਲਾਂਟ 'ਚ ਵਾਪਰੀ ਗੋਲਾਬਾਰੀ ਦੀ ਭਿਆਨਕ ਘਟਨਾ ਦੌਰਾਨ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਹਮਲਾਵਰ ਵੀ ਸ਼ਾਮਲ ਹੈ, ਜਿਸ ਦੀ ਪਛਾਣ ਗੈਰੀ ਮਾਰਟਿਨ ਦੇ ਨਾਂ ਤੋਂ ਹੋਈ ਹੈ।


ਉਸ ਨੇ ਦੱਸਿਆ ਕਿ ਗੈਰੀ ਪਿਛਲੇ 20 ਸਾਲਾਂ ਤੋਂ ਹੈਨਰੀ ਪਰੈਟ ਦੇ ਕਾਰਖਾਨੇ ਵਿੱਚ ਕੰਮ ਕਰਦਾ ਸੀ, ਪਰ ਦੋ ਕੁ ਹਫ਼ਤੇ ਪਹਿਲਾਂ ਉਸ ਦੀ ਨੌਕਰੀ ਚਲੀ ਗਈ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਔਰੋਰਾ ਪੁਲਿਸ ਵਿਭਾਗ ਦੀ ਮੁਖੀ ਕ੍ਰਿਸਟਨ ਜਿਮਨ ਨੇ ਦੱਸਿਆ ਕਿ ਸ਼ਿਕਾਗੋ ਤੋਂ ਤਕਰੀਬਨ 40 ਮੀਲ ਦੂਰੀ 'ਤੇ ਸਥਿਤ ਹੈ |


ਇਸ ਕਾਰਖਾਨੇ 'ਚ ਸ਼ੱਕੀ ਬੰਦੂਕਧਾਰੀ ਗੈਰੀ ਮਾਰਟਿਨ (45) ਨੇ ਕਥਿਤ ਤੌਰ 'ਤੇ ਆਪਣੇ ਸਹਿ ਕਰਮਚਾਰੀਆਂ 'ਤੇ ਗੋਲ਼ੀਆਂ ਚਲਾਈਆਂ। ਇਸ ਦੌਰਾਨ ਉਹ ਵੀ ਮਾਰਿਆ ਗਿਆ। ਹਾਲੇ ਇਹ ਗੱਲ ਸਾਫ ਨਹੀਂ ਹੋਈ ਹੈ ਕਿ ਗੈਰੀ ਨੇ ਖ਼ੁਦ ਆਪਣੀ ਜਾਨ ਲਈ ਹੈ ਜਾਂ ਪੁਲਿਸ ਨਾਲ ਗੋਲ਼ੀਬਾਰੀ ਦੌਰਾਨ ਮਾਰਿਆ ਗਿਆ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.