Breaking News :

ਸਿੱਖ ਧਰਮਗੁਰੂ ਨੂੰ ਮੁਸਲਮਾਨ ਸਮਝ ਕੇ ਕੀਤਾ ਹਮਲਾ, ਹੋਇਆ ਗ੍ਰਿਫਤਾਰ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਸਿੱਖ ਧਰਮਗੁਰੂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ 'ਤੇ ਗਰਮ ਕਾਫੀ ਸੁੱਟਣ ਅਤੇ ਉਨ੍ਹਾਂ ਨੂੰ ਮੁੱਕਾ ਮਾਰਨ ਦੇ ਦੋਸ਼ ਵਿਚ ਇਕ ਵਿਅਕਤੀ ਵਿਰੁੱਧ ਨਫਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆ ਵਿਚ ਆਈ ਇਕ ਖਬਰ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ। ਸੈਕਰਾਮੈਂਟੋ ਬੀਜ ਦੀ ਇਕ ਖਬਰ ਮੁਤਾਬਕ ਮੁਲਜ਼ਮ ਦੀ ਪਛਾਣ ਜਾਨ ਕ੍ਰੈਨ ਵਜੋਂ ਹੋਈ ਹੈ।

ਮੈਰਿਸਵਿਲੇ ਵਿਚ ਬੁੱਧਵਾਰ ਦੁਪਹਿਰ ਤਕਰੀਬਨ ਦੋ ਵਜੇ ਮੁਲਜ਼ਮ ਨੇ ਸਿੱਖ ਧਰਮਗੁਰੂ 'ਤੇ ਪਹਿਲਾਂ ਤਾਂ ਗਰਮ ਕਾਫੀ ਸੁੱਟੀ ਅਤੇ ਫਿਰ ਉਨ੍ਹਾਂ ਨੂੰ ਮੁੱਕਾ ਮਾਰਿਆ। ਮੈਰਿਸਵਿਲੇ ਪੁਲਸ ਵਿਭਾਗ ਮੁਤਾਬਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਕ੍ਰੈਨ ਨੇ ਸਿੱਖ ਧਰਮਗੁਰੂ 'ਤੇ ਹਮਲਾ ਕਰਨ ਦੀ ਗੱਲ ਕਬੂਲ ਕਰ ਲਈ ਹੈ ਅਤੇ ਉਸ ਨੇ ਦੱਸਿਆ ਕਿ ਉਹ ਮੁਸਲਮਾਨਾਂ ਨਾਲ ਨਫਰਤ ਕਰਦਾ ਹੈ। ਉਸ ਨੇ ਧਰਮਗੁਰੂ 'ਤੇ ਇਸ ਲਈ ਹਮਲਾ ਕੀਤਾ ਕਿਉਂਕਿ ਉਸ ਨੂੰ ਲੱਗਾ ਸੀ ਕਿ ਉਹ ਮੁਸਲਮਾਨ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.