ਅਮਰੀਕੀ ਐਮਰਜੈਂਸੀ - ਅਮਰੀਕਾ ਦੇ 16 ਸੂਬਿਆਂ ਨੇ ਟਰੰਪ ਖਿਲਾਫ ਕੀਤਾ ਕੇਸ

ਵਾਸ਼ਿੰਗਟਨ , 19 ਫਰਵਰੀ ( NRI MEDIA )

ਅਮਰੀਕਾ ਵਿੱਚ ਐਮਰਜੈਂਸੀ ਲਗਾਉਣ ਤੋਂ ਬਾਅਦ ਹੁਣ ਰਾਸ਼ਟਰਪਤੀ ਡੋਨਲਡ ਟਰੰਪ ਮੁਸ਼ਕਲਾਂ ਵਿੱਚ ਫਸਦੇ ਨਜਰ ਆ ਰਹੇ ਹਨ ਅਮਰੀਕਾ ਦੇ 16 ਸੂਬਿਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਉੱਤੇ ਕੇਸ ਦਰਜ ਕੀਤਾ ਹੈ , ਇਨ੍ਹਾਂ ਸੂਬਿਆਂ ਦਾ ਕਹਿਣਾ ਹੈ ਕਿ ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਲਈ ਫੰਡ ਜੁਟਾਉਣ ਲਈ ਟਰੰਪ ਵੱਲੋਂ ਲਗਾਈ ਗਈ ਐਮਰਜੈਂਸੀ ਸੰਵਿਧਾਨ ਦੀ ਉਲੰਘਣਾ ਹੈ ਟਰੰਪ ਨੇ ਪੰਦਰਾਂ ਫਰਵਰੀ ਨੂੰ ਅਮਰੀਕਾ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਸੀ |


ਇਸ ਮਾਮਲੇ ਨੂੰ ਲੈ ਕੇ ਕੈਲੇਫੋਰਨੀਆ ਦੀ ਫੈਡਰਲ ਕੋਰਟ ਵਿੱਚ ਕੇਸ ਦਰਜ ਕੀਤਾ ਗਿਆ ਹੈ ਇਸ ਪਟੀਸ਼ਨ ਵਿੱਚ ਕਿਹਾ ਗਿਆ ਇਹ ਐਮਰਜੈਂਸੀ ਲਗਾਉਣ ਦਾ ਹੁਕਮ ਪ੍ਰੈਜ਼ੀਡੈਂਟ ਕਲੋਸ ਦੇ ਪ੍ਰੋਸੇਸ ਕਲਾਜ ਦਾ ਵਿਰੋਧ ਕਰਦਾ ਹੈ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਸਾਰਵਜਨਿਕ ਫੰਡ ਤੇ ਮੋਹਰ ਲਗਾਉਣ ਦਾ ਕੰਮ ਸਿਰਫ ਅਮਰੀਕੀ ਕਾਂਗਰਸ ਕਰ ਸਕਦੀ ਹੈ ਕਿਉਂਕਿ ਉਹ ਇਸ ਚੀਜ਼ ਲਈ ਅੰਤਿਮ ਸੰਸਥਾ ਹੈ |

ਕੈਲੀਫੋਰਨੀਆ ਦੀ ਅਟਾਰਨੀ ਜਨਰਲ ਜੇਵੀਅਰ ਬੇਸੇਰਾ ਨੇ ਕਿਹਾ ਕਿ ਉਹ ਅਤੇ ਦੂਜੇ ਸੂਬੇ ਟਰੰਪ ਉੱਤੇ ਇਸ ਲਈ ਕਾਨੂੰਨੀ ਕਾਰਵਾਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਮਿਲਟਰੀ ,ਆਪਦਾ ਨਿਧੀ ਅਤੇ ਹੋਰ ਕੰਮਾਂ ਵਿੱਚ ਰੱਖੇ ਗਏ ਪੈਸਿਆਂ ਦੇ ਖਰਚ ਹੋਣ ਦਾ ਖ਼ਤਰਾ ਹੈ , ਜਿਨਾਂ ਸੂਬਿਆਂ ਵਿੱਚ ਟਰੰਪ ਦੇ ਖਿਲਾਫ ਕੇਸ ਦਾਇਰ ਕੀਤਾ ਗਿਆ ਹੈ,ਉਨ੍ਹਾਂ ਵਿਚ ਕੈਲੀਫੋਰਨੀਆ, ਕੋਲੋਰਾਡੋ, ਕਨੈਕਟੀਕਟ, ਡੇਲੇਵਾਏਰ, ਹਵਾਈ, ਇਲੀਨ, ਮੇਨ, ਮੈਰੀਲੈਂਡ, ਮਿਸ਼ਿਗਨ, ਮਿਨੇਸੋਟਾ, ਨੇਵਾਦਾ, ਨਿਊਜ਼ਸੀ, ਨਿਊ ਮੈਕਸੀਕੋ, ਨਿਊਯਾਰਕ, ਓਰਗਨ ਅਤੇ ਵਰਜੀਨੀਆ ਸ਼ਾਮਲ ਹਨ |

ਸੂਬਿਆਂ ਨੇ ਅਦਾਲਤ ਨੂੰ ਸ਼ਿਕਾਇਤ ਕੀਤੀ ਹੈ ਕਿ ਸਰਹੱਦ ਤੇ ਕੰਧ ਬਣਾਉਣ ਲਈ ਜ਼ਿਆਦਾ ਫ਼ੰਡ ਜਾਰੀ ਕਰਨਾ ਅਮਰੀਕੀ ਸੰਵਿਧਾਨ ਦੀ ਉਲੰਘਣਾ ਹੈ , ਉਨ੍ਹਾਂ ਇਹ ਵੀ ਕਿਹਾ ਹੈ ਕਿ ਟਰੰਪ ਵੱਲੋਂ ਲਗਾਈ ਗਈ ਐਮਰਜੈਂਸੀ ਦੇਸ਼ ਨੂੰ ਇੱਕ ਸੰਵਿਧਾਨਿਕ ਸੰਕਟ ਵੱਲ ਧੱਕ ਸਕਦੀ ਹੈ ਜੋ ਵੱਡੇ ਪੱਧਰ ਤੇ ਅਸਰ ਪਾਵੇਗਾ |

ਟਰੰਪ ਲਗਾਤਾਰ ਹੁਣ ਇਸ ਮੁੱਦੇ ਤੇ ਘਿਰਦੇ ਜਾ ਰਹੇ ਹਨ ਕਈ ਰਿਪਬਲਿਕ ਸੈਨੇਟਰਾਂ ਨੇ ਵੀ ਐਮਰਜੈਂਸੀ ਦੀ ਘੋਸ਼ਣਾ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਖਤਰਨਾਕ ਮਿਸਾਲ ਦੱਸਦੇ ਹੋਏ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਉਲੰਘਣਾ ਕਰਾਰ ਦਿੱਤਾ ਹੈ , ਜਿਸ ਤੋਂ ਬਾਅਦ ਟਰੰਪ ਆਪਣੀ ਪਾਰਟੀ ਦੇ ਅੰਦਰ ਅਤੇ ਬਾਹਰ ਵਿਰੋਧ ਦਾ ਸਾਹਮਣਾ ਕਰ ਰਹੇ ਹਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.