• Friday, December 06

ਅਮਰੀਕਾ ਦੇ ਦੱਖਣੀ ਡਕੋਟਾ ਵਿਚ ਜਹਾਜ਼ ਕਰੇਸ਼ - 9 ਦੀ ਮੌਤ ,3 ਜ਼ਖਮੀ

ਅਮਰੀਕਾ ਦੇ ਦੱਖਣੀ ਡਕੋਟਾ ਵਿਚ ਜਹਾਜ਼ ਕਰੇਸ਼ - 9 ਦੀ ਮੌਤ ,3 ਜ਼ਖਮੀ

ਦੱਖਣੀ ਡਕੋਟਾ ,01 ਦਸੰਬਰ ( NRI MEDIA )

ਹਵਾਈ ਜਹਾਜ਼ ਦੇ ਉਡਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ  ਸ਼ਨੀਵਾਰ ਦੁਪਹਿਰ, ਅਮਰੀਕਾ ਦੇ ਦੱਖਣੀ ਡਕੋਟਾ ਵਿਚ ਜਹਾਜ਼ ਕਰੇਸ਼ ਹੋ ਗਿਆ , ਇਸ ਹਾਦਸੇ ਵਿੱਚ ਪਾਇਲਟ ਅਤੇ ਦੋ ਬੱਚਿਆਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖਮੀ ਹਨ, ਇਸ ਜਹਾਜ਼ ਵਿਚ 12 ਲੋਕ ਸਵਾਰ ਸਨ , ਉਹ ਸਾਰੇ ਚੈਂਬਰਲੇਨ ਤੋਂ ਈਡਾਹੋ ਫਾਲਸ ਜਾ ਰਹੇ ਸਨ ,ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਨੁਸਾਰ, ਜਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਖੇਤਰ ਵਿੱਚ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਅਨੁਮਾਨ ਹੈ ਕਿ ਇਹ ਹਾਦਸਾ ਤੂਫਾਨ ਕਾਰਨ ਹੋਇਆ ਹੈ।


ਇਹ ਹਾਦਸਾ ਚੈਂਬਰਲੇਨ ਤੋਂ ਲਗਭਗ ਇਕ ਕਿਲੋਮੀਟਰ ਦੂਰ ਸਿਓਕਸ ਫਾਲਸ ਦੇ ਨੇੜੇ ਵਾਪਰਿਆ, ਇਹ ਖੇਤਰ ਪਹੁੰਚ ਤੋਂ ਬਾਹਰ ਸੀ ਅਤੇ ਮੌਸਮ ਵੀ ਖਰਾਬ ਸੀ , ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਸਿਉਕਸ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ, ਬਰੂਲ ਕਾਉਂਟੀ ਅਟਾਰਨੀ ਥੈਰੇਸਾ ਮੌਲ ਰਸੋਵ ਨੇ ਸਿਓਕਸ ਦੇ ਮੈਡੀਕਲ ਸਟਾਫ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਹੈ |

ਸਥਾਨਕ ਅਧਿਕਾਰੀਆਂ ਅਤੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੈਂਬਰਲਿਨ, ਐੱਸ ਡੀ ਦੇ ਬਾਹਰ ਸਥਾਨਕ ਸਮੇਂ ਤੋਂ ਦੁਪਹਿਰ ਤੋਂ ਠੀਕ ਪਹਿਲਾਂ ਹੋਏ ਇਸ ਹਾਦਸੇ ਵਿੱਚ ਤਿੰਨ ਲੋਕ ਬਚ ਗਏ ਹਨ ,ਅਧਿਕਾਰੀਆਂ ਨੇ ਦੱਸਿਆ ਕਿ ਸਿਓਕਸ ਫਾਲਜ਼, ਐਸ.ਡੀ. ਦੇ ਹਸਪਤਾਲਾਂ ਵਿੱਚ ਜ਼ਖਮੀਆਂ ਨੂੰ ਪਹੁੰਚਾਇਆ ਗਿਆ ਹੈ ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.