ਟਰੰਪ ਨੂੰ ਕੁਰਸੀ ਤੋਂ ਲਾਉਣ ਦੀ ਜਾਂਚ ਅੱਗੇ ਵਧੀ - ਹੁਣ ਹੋਵੇਗੀ ਆਖ਼ਿਰੀ ਵੋਟਿੰਗ
ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਵਿਚ ਵ੍ਹਾਈਟ ਹਾਊਸ ਨੇ ਸ਼ਾਮਲ ਹੋਣ ਤੋਂ ਕੀਤੀ ਨਾਹ
ਵਾਸ਼ਿੰਗਟਨ ਡੈਸਕ (Vikram Sehajpal) : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲ ਪੈਟ ਸਿਪੋਲੀਨ ਨੇ ਮਾਮਲੇ ਦੀ ਸੁਣਵਾਈ ਕਰ ਰਹੀ ਸੰਸਦੀ ਕਮੇਟੀ ਦੇ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਵ੍ਹਾਈਟ ਹਾਊਸ ਸ਼ਾਮਲ ਨਹੀਂ ਹੋਵੇਗਾ। ਇਹ ਸੁਣਵਾਈ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਨਿਆਇਕ ਕਮੇਟੀ ਕਰ ਰਹੀ ਹੈ। ਇਸ ਸਦਨ ਵਿਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਬਹੁਮਤ ਵਿਚ ਹੈ।
ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਵਕੀਲ ਸਿਪੋਲੋਨ ਨੇ ਕਮੇਟੀ ਦੇ ਡੈਮੋਕ੍ਰੇਟਿਕ ਪ੍ਰਧਾਨ ਜੇਰੀ ਨੈਡਲਰ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸਾਥੋਂ ਸੁਣਵਾਈ ਵਿਚ ਹਿੱਸਾ ਲੈਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਅਜੇ ਤਕ ਗਵਾਹਾਂ ਦੇ ਨਾਂ ਤਕ ਨਹੀਂ ਦੱਸੇ ਗਏ ਹਨ। ਇਹ ਵੀ ਸਾਫ਼ ਨਹੀਂ ਹੈ ਕਿ ਕੀ ਨਿਆਇਕ ਕਮੇਟੀ ਸੁਣਵਾਈ ਵਿਚ ਨਿਰਪੱਖ ਪ੍ਰਕ੍ਰਿਆ ਦਾ ਪਾਲਣ ਵੀ ਕਰੇਗੀ। ਮੌਜੂਦ ਹਾਲਾਤ ਤਹਿਤ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਵ੍ਹਾਈਟ ਹਾਊਸ ਦਾ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ।
Add Comment