Breaking News :

‘ਮਿਸਜ਼ ਏਸ਼ੀਆ-ਵਾਸ਼ਿੰਗਟਨ’ ਦਾ ਤਾਜ ਸਜਿਆ ਅੰਮ੍ਰਿਤਸਰ ਦੀ ਮੁਟਿਆਰ ਦੇ ਸਿਰ

30 ਨਵੰਬਰ - ਵਿਕਰਮ ਸਹਿਜਪਾਲ

ਵਾਸ਼ਿੰਗਟਨ :  ਪਿਛਲੇ ਦਿਨੀ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ”ਮਿਸਜ਼ ਏਸ਼ੀਆ-ਵਾਸ਼ਿੰਗਟਨ’  ਸੁੰਦਰਤਾ ਮੁਕਾਬਲੇ ਕਰਵਾਏ ਗੲੇ ਸਨ।  ਭਾਰਤ ਤੋਂ ਇਲਾਵਾ ਚੀਨ ਅਤੇ ਜਪਾਨ ਵਰਗੇ ਏਸ਼ੀਆਈ ਮੁਲਕਾਂ ਨਾਲ ਸਬੰਧਤ ਸੁੰਦਰੀਆਂ ਨੇ ਭਾਗ ਲਿਆ ਸੀ। ਇਸ ਦੌਰਾਨ ਅੰਮ੍ਰਿਤਸਰ ਨਾਲ ਸਬੰਧ ਰੱਖਦੀ ਮੁਟਿਆਰ ਗੀਤ ਕੌਰ ਨੇ ਸੁੰਦਰਤਾ ਮੁਕਾਬਲੇ ”ਮਿਸਜ਼ ਏਸ਼ੀਆ-ਵਾਸ਼ਿੰਗਟਨ” ਦਾ ਤਾਜ ਆਪਣੇ ਸਿਰ ਸਜਾਇਆ ਹੈ।


ਉਸਨੂੰ ਇਹ ਤਾਜ ਕੁੱਲ ਬਾਰਾਂ ਪ੍ਰਤੀਯੋਗੀਆਂ ਦੇ ਮੁਕਾਬਲੇ ਵਿੱਚੋਂ ਮਿਲਿਆ ਹੈ। ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਵਾਲੀਆਂ ਮੁਟਿਆਰਾਂ ਕੋਲੋਂ ਏਸ਼ੀਅਨ ਮੁਲਕਾਂ ਦੇ ਸੱਭਿਆਚਾਰ ਅਤੇ ਪੱਛਮੀ ਤਰਜ਼ੇ ਜ਼ਿੰਦਗੀ ਤੋਂ ਇਲਾਵਾ ਕਲਾ ਸਬੰਧੀ ਵੀ ਸੁਆਲ ਪੁੱਛੇ ਗਏ ਸਨ। ਜਾਣਕਾਰੀ ਅਨੁਸਾਰ ਗੀਤ ਕੌਰ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਰਹਿਣ ਵਾਲੀ ਹੈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਕਸਬੇ ਨਾਲ ਸਬੰਧ ਰੱਖਦੀ ਹੈ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.