Breaking News :

ਅਮਰੀਕਾ ਨੇ ਵੈਨਜ਼ੂਏਲਾ ਦੀ ਸਰਹੱਦ ਤੇ ਫੌਜ ਟੁਕੜੀਆਂ ਅਤੇ ਭਾਰੀ ਹਥਿਆਰ ਲਾਏ - ਰੂਸ

ਮਾਸਕੋ , 23 ਫਰਵਰੀ ( NRI MEDIA )

ਵੈਨਜ਼ੁਏਲਾ ਵਿਚ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਹੁਣ ਅਮਰੀਕਾ ਅਤੇ ਰੂਸ ਇਕ ਵਾਰ ਫਿਰ ਆਹਮਣੇ ਸਾਹਮਣੇ ਆ ਗਏ ਹਨ , ਰੂਸ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਉੱਤੇ ਦੋਸ਼ ਲਗਾਏ ਹਨ ਕਿ ਅਮਰੀਕਾ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਲਈ ਹਥਿਆਰ ਮੁਹੱਈਆ ਕਰਵਾ ਰਿਹਾ ਹੈ , ਇਸ ਦੇ ਨਾਲ ਹੀ ਰੂਸ ਨੇ ਕਿਹਾ ਕਿ ਨਾਟੋ ਦੇ ਭਾਈਵਾਲ ਮਿਲਕੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਦੱਖਣੀ ਅਮਰੀਕੀ ਰਾਸ਼ਟਰ ਵੈਨਜ਼ੁਏਲਾ ਦੇ ਨੇੜੇ ਵਿਸ਼ੇਸ਼ ਫੋਰਸਾਂ ਅਤੇ ਭਾਰੀ ਹਥਿਆਰਾਂ ਦੀ ਤੈਨਾਤੀ ਕਰ ਰਹੇ ਹਨ ਜਿਸ ਤੋਂ ਬਾਅਦ ਅਮਰੀਕਾ ਅਤੇ ਰੂਸ ਵਿੱਚ ਤਕਰਾਰ ਵਧ ਸਕਦੀ ਹੈ |


ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਕੋਲ ਇਸ ਦੇ ਦਾਅਵੇ ਦੀ ਜਾਣਕਾਰੀ ਸੀ ਪਰ ਇਸਦਾ ਖੁਲਾਸਾ ਨਹੀਂ ਕੀਤਾ ਗਿਆ , ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜ਼ਖ਼ਾਰੋਵਾ ਨੇ ਕਿਹਾ ਕਿ ਵੈਨਜ਼ੂਏਲਾ ਲਈ ਇਕ ਅਮਰੀਕੀ ਮਾਨਵਤਾਵਾਦੀ ਸਹਾਇਤਾ ਕਾਫ਼ਲੇ ਨਾਲ ਝੜਪਾਂ ਪੈਦਾ ਹੋ ਸਕਦੀਆਂ ਹਨ ਅਤੇ ਅਮਰੀਕਾ ਤਾਕਤ ਨਾਲ ਇਕ ਮਜ਼ਬੂਤ ਰੂਸੀ ਸਹਿਯੋਗੀ ਰਾਸ਼ਟਰਪਤੀ ਨਿਕੋਲਸ ਮਡੁਰੋ ਨੂੰ ਹਟਾਉਣ ਲਈ ਇੱਕ ਬਹਾਨਾ ਬਣਾ ਸਕਦਾ ਹੈ |

ਇੱਕ ਸੀਨੀਅਰ ਯੂਐਸ ਪ੍ਰਸ਼ਾਸਨ ਅਧਿਕਾਰੀ ਨੇ ਰੂਸ ਦੇ "ਪ੍ਰਚਾਰ" ਵਜੋਂ ਫੈਲਾਇਆ ਜਾ ਰਿਹਾ ਇੱਕ "ਮੂਰਖ ਇਲਜ਼ਾਮ" ਕਿਹਾ ,ਅਧਿਕਾਰੀ ਨੇ ਦੱਸਿਆ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਸਗੋਂ ਰੂਸ ਸਮਾਜਵਾਦੀ ਰਾਸ਼ਟਰਪਤੀ ਨਿਕੋਲਸ ਮਡੁਰੋ ਨੂੰ ਕੁਰਸੀ ਉੱਤੇ ਬਣੇ ਰਹਿਣ ਦੇ ਪੱਖ ਵਿੱਚ ਬਿਆਨ ਦੇ ਕੇ ਵੈਨਜ਼ੂਏਲਾ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ |


ਰੂਸ ਅਤੇ ਅਮਰੀਕਾ ਵੈਨੇਜ਼ੁਏਲਾ ਵਿਚ ਸੱਤਾ ਦੇ ਸੰਘਰਸ਼ ਦੇ ਵਿਚਾਲੇ ਆਹਮੋ ਸਾਹਮਣੇ ਹਨ  , ਅਮਰੀਕਾ ਜਿੱਥੇ ਵਿਰੋਧੀ ਧਿਰ ਦੇ ਨੇਤਾ ਦੀ ਹਮਾਇਤ ਕਰ ਰਿਹਾ ਹੈ , ਉਥੇ ਹੀ ਰੂਸ ਵਰਤਮਾਨ ਰਾਸ਼ਟਰਪਤੀ ਨਿਕੋਲਸ ਮਦੂਰੋ ਦੀ ਹਮਾਇਤ ਕਰ ਰਿਹਾ ਹੈ , ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਆਪਣੇ ਅਮਰੀਕਾ ਦੇ ਹਮਰੁਤਬਾ ਮਾਈਕ ਪੋਮਪਿਓ ਨੂੰ ਵੈਨੇਜ਼ੁਏਲਾ ਵਿੱਚ ਅਮਰੀਕੀ ਦਖਲ ਵਰਤਣ ਲਈ ਧਮਕੀ ਦੇ ਖਿਲਾਫ ਸਖ਼ਤ ਚੇਤਾਵਨੀ ਦਿੱਤੀ ਸੀ , ਜਿਸ ਤੋਂ ਬਾਅਦ ਅਮਰੀਕਾ ਅਤੇ ਰੂਸ ਇਕ ਵਾਰ ਫਿਰ ਸ਼ੀਤ ਯੁੱਧ ਦੀ ਸਥਿਤੀ ਵਿੱਚ ਆ ਗਏ ਹਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.