'ਸਟੱਡੀ ਵੀਜ਼ੇ' ਬਣੇ ਪੰਜਾਬੀਆਂ ਦੀ ਪਹਿਲੀ ਪਸੰਦ

'ਸਟੱਡੀ ਵੀਜ਼ੇ' ਬਣੇ ਪੰਜਾਬੀਆਂ ਦੀ ਪਹਿਲੀ ਪਸੰਦ

ਓਂਟਾਰੀਓ ਡੈਸਕ (Nri Media) : ਪੰਜਾਬ ਦੇ ਨੌਜਵਾਨ ਸੱਤ ਸਮੁੰਦਰੋਂ ਪਾਰ ਕਿਸੇ ਅਜਿਹੇ ਦੇਸ਼ ਅੰਦਰ ਜਾ ਕੇ ਵੱਸਣਾ ਤੇ ਪੜ੍ਹਨਾ ਲੋਚਦੇ ਹਨ, ਜਿੱਥੇ ਉਨ੍ਹਾਂ ਦੀ ਹਰ ਖਵਾਇਸ਼ ਪੂਰੀ ਹੁੰਦੀ ਹੋਵੇ। ਇਸ ਲਈ ਭਾਵੇਂ ਉਨ੍ਹਾਂ ਨੂੰ ਅਪਣਾ ਘਰ ਬਾਹਰ ਵੀ ਕਿਉਂ ਨਾ ਵੇਚਣਾ ਜਾਂ ਛੱਡਣਾ ਪਵੇ। ਦੱਸ ਦਈਏ ਕੀ ਇਸ ਨੂੰ ਕੇਵਲ ਨੌਜਵਾਨ ਪੀੜ੍ਹੀ ਦੀ ਖ਼ਵਾਇਸ਼ ਨਾ ਕਹਿ ਕੇ ਸਮੂਹ ਪੰਜਾਬੀਆਂ ਦੀ ਪਸੰਦ ਵੀ ਕਿਹਾ ਜਾ ਸਕਦਾ ਹੈ। ਦਸਣਯੋਗ ਹੈ ਕੀ ਅੱਜ ਦੀ ਤਰੀਕ ਵਿਚ ਵੱਡੀ ਗਿਣਤੀ ਪੰਜਾਬੀ ਬਾਹਰ ਜਾਣ ਦੀਆਂ ਉਮੀਦਾਂ ਲਾਈ ਬੈਠੇ ਹਨ।

ਲਗਭਗ 90 ਫ਼ੀ ਸਦੀ ਤੋਂ ਵਧੇਰੇ ਲੋਕਾਂ ਦੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਅੰਦਰ ਵਿਦੇਸ਼ ਵੱਸਣ ਦੀ ਚਾਹਤ ਘਰ ਕਰ ਚੁੱਕੀ ਹੈ। ਸਾਲ 2019 ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਬਾਹਰ ਜਾਣ ਦਾ ਇਛੁੱਕ ਹਨ। 

ਅੰਕੜਿਆਂ ਮੁਤਾਬਕ ਇਹ ਤੇਜ਼ੀ ਸਾਲ 2016 ਤੋਂ ਬਾਅਦ ਅਪਣੀ ਚਰਮ-ਸੀਮਾਂ 'ਤੇ ਪਹੁੰਚ ਚੁੱਕੀ ਹੈ। ਅੰਕੜਿਆਂ ਮੁਤਾਬਕ ਬ੍ਰਿਟੇਨ ਵਲੋਂ ਸਾਲ 2019 ਵਿਚ ਕੁੱਲ 37,500 ਵਿਦਿਆਰਥੀਆਂ ਨੂੰ ਟੀਅਰ 4 ਵੀਜ਼ੇ ਦਿਤੇ ਗਏ ਹਨ। ਇਸ ਤਰ੍ਹਾਂ ਸਾਲ 2018 ਦੌਰਾਨ ਕੁੱਲ 19479 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਮਿਲੇ ਸਨ। ਸਾਲ 2019 ਵਿਚ ਕੁੱਲ 57,199 ਭਾਰਤੀ ਵਿਦਿਆਰਥੀਆਂ ਨੂੰ ਟੀਅਰ 2 ਸਕਿਲਡ ਵੀਜ਼ੇ ਪ੍ਰਾਪਤ ਹੋਏ ਸਨ। ਇਹ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ 3% ਤੋਂ ਵਧੇਰੇ ਹੈ। ਲੰਘੇ 8 ਸਾਲਾਂ ਦੌਰਾਨ ਵੱਡੀ ਗਿਣਤੀ ਵਿਦਿਆਰਥੀ ਵੀਜ਼ੇ ਲੈਣ ਵਿਚ ਸਫ਼ਲ ਹੋਏ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.