ਅਮਰੀਕਾ 'ਚ ਹੋਣ ਵਾਲੀ ਹੈ ਸੈਂਕਡ਼ੇ ਲੋਕਾਂ ਦੀ ਮੌਤ, ਬਣ ਰਹੇ ਨੇ ਟਰੱਕਾਂ ਤੇ ਟੈਂਟਾਂ 'ਚ ਮੁਰਦਾ ਘਰ

ਅਮਰੀਕਾ 'ਚ ਹੋਣ ਵਾਲੀ ਹੈ ਸੈਂਕਡ਼ੇ ਲੋਕਾਂ ਦੀ ਮੌਤ, ਬਣ ਰਹੇ ਨੇ ਟਰੱਕਾਂ ਤੇ ਟੈਂਟਾਂ 'ਚ ਮੁਰਦਾ ਘਰ

ਨਿਊਯਾਰਕ (Nri Media) : ਅਮਰੀਕਾ ਵਿਚ ਹਰ ਦਿਨ ਸੈਂਕਡ਼ਿਆਂ ਦੀ ਗਿਣਤੀ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਰਹੇ ਹਨ। ਨਿਊਯਾਰਕ ਸ਼ਹਿਰ ਵਿਚ 30 ਹਜ਼ਾਰ ਤੋਂ ਜ਼ਿਆਦਾ ਮਰੀਜ਼ ਹਨ, ਹਰ ਤੀਜੇ ਦਿਨ ਮਰੀਜ਼ਾਂ ਦੀ ਗਿਣਤੀ ਦੁਗਣੀ ਹੋ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ, ਇਥੇ ਅਗਲੇ ਕੁਝ ਦਿਨਾਂ ਵਿਚ ਸੈਂਕਡ਼ੇ ਲੋਕਾਂ ਦੀ ਮੌਤ ਹੋ ਸਕਦੀ ਹੈ।

ਲਿਹਾਜ਼ਾ ਅਜਿਹੇ ਵਿਚ ਕੋਰੋਨਾਵਾਇਰਸ ਅਜਿਹੇ ਵਿਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਚੱਲਦੇ ਲਾਸ਼ ਨੂੰ ਅਲੱਗ ਥਾਂ ਰੱਖਣ ਦੀ ਤਿਆਰੀ ਚੱਲ ਰਹੀ ਹੈ।  ਦੱਸ ਦਈਏ ਕਿ ਰਿਪੋਰਟ ਮੁਤਾਬਕ ਨਿਊਯਾਰਕ ਦੇ ਕਈ ਹਸਪਤਾਲਾਂ ਵਿਚ ਟੈਂਟ ਅਤੇ ਰੈਫ੍ਰੀਜਰੇਟੈੱਡ ਟਰੱਕਾਂ 'ਤੇ ਮੁਰਦਾ ਘਰ ਬਣਾਏ ਜਾ ਰਹੇ ਹਨ।

ਉਥੋਂ ਦੇ ਚੀਫ ਮੈਡੀਕਲ ਅਧਿਕਾਰੀ ਨੇ ਆਖਿਆ ਕਿ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਨਿਊਯਾਰਕ ਵਿਚ ਪਹਿਲਾਂ ਹੀ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਟੈਂਪਰੇਰੀ ਮੁਰਦਾ ਘਰ 9-11 ਹਮਲੇ ਤੋਂ ਬਾਅਦ ਵੀ ਤਿਆਰ ਕੀਤੇ ਗਏ ਸਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.