Breaking News :

ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਪੋਤੀ ਦੀ ਮਿਲੀ ਲਾਸ਼, ਪੁੱਤਰ ਲਾਪਤਾ

ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਪੋਤੀ ਦੀ ਮਿਲੀ ਲਾਸ਼, ਪੁੱਤਰ ਲਾਪਤਾ

ਵਾਸ਼ਿੰਗਟਨ (Nri Media) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੀ 40 ਸਾਲਾ ਪੋਤੀ ਮੇਵ ਮੈਕੀਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਮੇਵ ਆਪਣੇ ਪੁੱਤਰ ਨਾਲ ਮੈਰੀਲੈਂਡ ਦੀ ਟ੍ਰਿਪ 'ਤੇ ਆਪਣੀ ਮਾਂ ਦੇ ਘਰ ਜਾਣ ਲਈ ਰਵਾਨਾ ਹੋਈ ਸੀ, ਪਰ ਰਸਤੇ ਵਿੱਚ ਹੀ ਦੋਵੇਂ ਲਾਪਤਾ ਹੋ ਗਏ।

ਮੇਵ ਦੀ ਲਾਸ਼ ਚਾਰਲਸ ਕਾਊਂਟੀ ਡਾਈਵ ਦੀ 25 ਫੁੱਟ ਡੂੰਘਾਈ ਚੋਂ ਮਿਲੀ ਹੈ। ਉੱਥੇ ਹੀ, ਨਾਲ ਗਏ ਬੇਟੇ ਦੀ ਤਲਾਸ਼ ਫਿਲਹਾਲ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਦੋਹਾਂ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ। ਇਸ ਦੇ ਬਾਅਦ ਮੇਵ ਅਤੇ ਉਨ੍ਹਾਂ ਦੇ ਪੁੱਤਰ ਦੀ ਤਲਾਸ਼ ਕੀਤੀ ਜਾ ਰਹੀ ਹੈ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.