ਅਮਰੀਕਾ 'ਚ ਲੱਗੇ ਹੋਏ ਨੇ ਲਾਸ਼ਾਂ ਦੇ ਢੇਰ, ਇੱਕ ਦਿਨ 'ਚ 2100 ਤੋਂ ਵੱਧ ਮੌਤਾਂ

ਅਮਰੀਕਾ 'ਚ ਲੱਗੇ ਹੋਏ ਨੇ ਲਾਸ਼ਾਂ ਦੇ ਢੇਰ, ਇੱਕ ਦਿਨ 'ਚ 2100 ਤੋਂ ਵੱਧ ਮੌਤਾਂ

ਵਾਸ਼ਿੰਗਟਨ (Nri Media) : ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੋਰੋਨਾ ਵਾਇਰਸ ਨੇ ਲਾਚਾਰ ਕਰ ਦਿੱਤਾ ਹੈ। ਕੋਰੋਨਾ ਦੀ ਲਾਗ ਨਾਲ ਅਮਰੀਕਾ ਵਿੱਚ ਲਾਸ਼ਾਂ ਦੇ ਢੇਰ ਲੱਗ ਰਹੇ ਹਨ ਅਤੇ ਇਸ ਨੂੰ ਰੋਕਣ ਲਈ ਉਸ ਦੀ ਕੋਈ ਵੀ ਸ਼ਕਤੀ ਅਸਰ ਨਹੀਂ ਕਰ ਰਹੀ। ਅਮਰੀਕਾ ਹੁਣ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਕੋਰੋਨਾ ਵਾਇਰਸ ਕਾਰਨ ਇੱਕ ਦਿਨ 'ਚ ਹੀ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 2108 ਲੋਕਾਂ ਦੀ ਮੌਤ ਹੋ ਗਈ ਹੈ। 

ਇਹ ਅੰਕੜੇ ਕੋਰੋਨਾ ਵਾਇਰਸ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਜੌਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਹਨ।ਦੱਸ ਦਈਏ ਕਿ ਜੌਨ ਹਾਪਕਿੰਸ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 5,01,301 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚੋਂ 18,758 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 29,077 ਲੋਕ ਠੀਕ ਹੋ ਚੁੱਕੇ ਹਨ।

ਅਮਰੀਕਾ 'ਚ ਸੱਭ ਤੋਂ ਵੱਧ ਮੌਤਾਂ ਨਿਊ ਯਾਰਕ ਸੂਬੇ 'ਚ ਹੋਈਆਂ ਹਨ, ਜਿੱਥੇ ਹੁਣ ਤਕ 5,820 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਹ ਵੀ ਜ਼ਿਕਰ ਕਰ ਦਈਏ ਕਿ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਇਟਲੀ ਵਿੱਚ ਹੋਈਆਂ ਹਨ। ਇਟਲੀ ਵਿੱਚ ਹੁਣ ਤੱਕ 18849 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਜਦਕਿ 147577 ਮਾਮਲੇ ਸਾਹਮਣੇ ਆਏ ਹਨ। ਇਟਲੀ ਦੇ ਹਾਲਾਤ ਪਹਿਲਾਂ ਨਾਲੋਂ ਕੁੱਝ ਸੁਧਰਦੇ ਨਜ਼ਰ ਆ ਰਹੇ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.