Breaking News :

ਅਮਰੀਕਾ ਪਾਕਿਸਤਾਨ ਦੀ ਮਦਦ ਨਹੀਂ ਕਰੇਗਾ ਜਦ ਤਕ ਉਹ ਆਤੰਗਵਾਦ 'ਤੇ ਰੋਕ ਨਹੀਂ ਲਗਾਉਂਦੇ : ਨਿਕੀ ਹੇਲੀ

27 ਫਰਵਰੀ, ਸਿਮਰਨ ਕੌਰ, (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) :  ਅਮਰੀਕਾ ਦੀ ਨਿੱਕੀ ਹੇਲੀ ਨੇ ਕਿਹਾ ਕਿ ਅਤਿਵਾਦੀਆਂ ਨੂੰ ਪਨਾਹ ਦੇਣ ਦਾ ਪਾਕਿਸਤਾਨ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਜਦੋਂ ਤੱਕ ਉਹ ਅਤਿਵਾਦ ਨੂੰ ਪਨਾਹ ਦੇਣਾ ਬੰਦ ਨਹੀਂ ਕਰਦਾ ਤੱਦ ਤੱਕ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਇਸਲਾਮਾਬਾਦ ਨੂੰ ਇੱਕ ਡਾਲਰ ਵੀ ਨਾ ਦੇਵੇ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨਿੱਕੀ ਹੇਲੀ ਨੇ ਪਾਕਿਸਤਾਨ ਲਈ ਵਿੱਤੀ ਸਹਾਇਤਾ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਲਈ ਟਰੰਪ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ।


ਪਾਕਿਸਤਾਨ ਨੇ ਲਗਾਤਾਰ ਕਈ ਮੁੱਦਿਆਂ ’ਤੇ ਸੰਯੁਤਕ ਰਾਸ਼ਟਰ ’ਚ ਅਮਰੀਕਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ, ‘2017 ’ਚ ਪਾਕਿਸਤਾਨ ਨੂੰ ਕਰੀਬ ਇੱਕ ਅਰਬ ਡਾਲਰ ਦੀ ਅਮਰੀਕੀ ਵਿਦੇਸ਼ੀ ਮਦਦ ਮਿਲੀ। ਵਧੇਰੇ ਮਦਦ ਪਾਕਿਸਤਾਨੀ ਫੌਜ ਕੋਲ ਚਲੀ ਗਈ। ਬਾਕੀ ਵਿੱਤੀ ਰਾਸ਼ੀ ਲੋਕਾਂ ਦੀ ਮਦਦ ਲਈ ਸੜਕਾਂ, ਕੌਮੀ ਮਾਰਗਾਂ ਤੇ ਊਰਜਾ ਪ੍ਰਾਜੈਕਟਾਂ ’ਤੇ ਖਰਚ ਹੋਈ।’ ਉਨ੍ਹਾਂ ਕਿਹਾ ਕਿ ਟਰੰਪ ਨੇ ਪ੍ਰਸ਼ਾਸਨ ਨੇ ਸਮਝਦਾਰੀ ਦਿਖਾਉਂਦਿਆਂ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਰੋਕ ਦਿੱਤੀ ਹੈ, ਪਰ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.