• Wednesday, August 21

Breaking News :

ਅਸਫਲ ਰਹੀ ਵਾਰਤਾ - ਗੱਲਬਾਤ ਤੋਂ ਬਾਅਦ ਨਾਰਾਜ਼ ਹੋਏ ਟਰੰਪ ਅਤੇ ਕਿਮ ਜੋਂਗ ਉਨ !

ਹਨੋਈ , 01 ਮਾਰਚ ( NRI MEDIA )

ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉੱਤਰ ਕੋਰੀਆ ਦੇ ਸਾਸ਼ਕ ਕਿਮ ਜੋਂਗ ਉਨ ਵਿਚਕਾਰ ਪ੍ਰਮਾਣੂ ਸਿਖਰ ਸੰਮੇਲਨ ਸਮਝੌਤਾ ਅਚਾਨਕ ਖ਼ਤਮ ਹੋ ਗਿਆ , ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਦੇ ਨੇਤਾ ਕਿਮ ਜੋਂਗ ਵਿਚਕਾਰ ਇਹ ਮੀਟਿੰਗ ਅਚਾਨਕ ਖਤਮ ਹੋ ਗਈ ਅਤੇ ਟਰੰਪ ਨੇ ਇਕਦਮ ਓਥੋਂ ਜਾਣ ਦਾ ਫ਼ੈਸਲਾ ਕੀਤਾ ,  ਕਿਮ ਜੋਂਗ ਵਲੋਂ ਟਰੰਪ ਤੋਂ ਅਮਰੀਕੀ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ |


ਸਿੰਗਾਪੁਰ ਵਿਚ ਦੋਹਾਂ ਨੇਤਾਵਾਂ ਦੇ ਪਹਿਲੇ ਇਤਿਹਾਸਕ ਸੰਮੇਲਨ ਤੋਂ ਬਾਅਦ ਇਹ ਉਨ੍ਹਾਂ ਦੀ  ਦੂਸਰੀ ਮੀਟਿੰਗ ਸੀ , ਦੋਨੋ ਨੇਤਾ ਸੰਯੁਕਤ ਬਿਆਨ 'ਤੇ ਹਸਤਾਖਰ ਕਰਨ' ਚ ਅਸਫਲ ਰਹੇ ਅਤੇ ਗੱਲਬਾਤ ਅੜਿੱਕੇ ਦੇ ਵਿਚਕਾਰ ਖਤਮ ਹੋਈ ਹਾਲਾਂਕਿ ਸਾਂਝੇ ਬਿਆਨ 'ਤੇ ਦੋਵੇਂ ਨੇਤਾਵਾਂ ਦੇ ਦਸਤਖਤ ਕਰਨਾ ਪਹਿਲਾਂ ਹੀ ਨਿਰਧਾਰਤ ਕੀਤੇ ਜਾ ਚੁੱਕਾ ਸੀ |

ਟਰੰਪ ਨੇ ਕਿਹਾ, 'ਕਦੇ-ਕਦੇ ਤੁਹਾਨੂੰ ਤੁਰਨਾ ਪੈਂਦਾ ਹੈ ਅਤੇ ਇਹ ਉਸੇ ਸਮੇਂ ਦਾ ਦੌਰ ਹੈ , ਉਨ੍ਹਾਂ ਨੇ ਕਿਹਾ, 'ਅਸਲ ਵਿਚ ਉੱਤਰ ਕੋਰੀਆ ਦੇ ਸਾਸ਼ਕ ਕਿਮ ਜੋਂਗ ਉਨ ਚਾਹੁੰਦੇ ਹਨ ਕਿ ਪਾਬੰਦੀ ਪੂਰੀ ਤਰ੍ਹਾਂ ਹਟ ਜਾਵੇ ਪਰ ਅਸੀਂ ਅਜਿਹਾ ਨਹੀਂ ਕਰ ਸਕਦੇ ਹਾਲਾਕਿ ਟਰੰਪ ਨੇ ਕਿਹਾ ਕਿ ਉਹ ਆਸ਼ਾਵਾਦੀ ਹਨ ਅਤੇ ਇਸ ਸੰਮੇਲਨ ਤੋਂ ਬਾਅਦ ਭਵਿੱਖ ਵਿੱਚ ਕੁਝ ਚੰਗੇ ਨਤੀਜੇ ਪ੍ਰਾਪਤ ਹੋ ਸਕਦੇ ਹਨ | 


ਟਰੰਪ ਨੇ ਕਿਹਾ ਕਿ ਕਿਮ ਜੋਂਗ ਨੇ ਪ੍ਰਮਾਣੂ ਟੈਸਟਿੰਗ ਅਤੇ ਬੈਲਿਸਟਿਕ ਮਿਜ਼ਾਈਲ ਮੁੜ ਸ਼ੁਰੂ ਨਾ ਕਰਨ ਲਈ ਵਾਅਦਾ ਕੀਤਾ ਸੀ, ਉਨ੍ਹਾਂ ਨੇ ਕਿਮ ਨਾਲ ਆਪਣੇ ਨਜ਼ਦੀਕੀ ਰਿਸ਼ਤੇ ਨੂੰ ਦੁਹਰਾਇਆ ਅਤੇ ਕਿਹਾ ਕਿ ਕਿਮ ਦੇ ਨਾਲ ਤੀਜੀ ਸਿਖਰ ਵਾਰਤਾ ਲਈ ਹੁਣ ਤੱਕ ਕੋਈ ਪ੍ਰਸਤਾਵ ਨਹੀਂ ਹੈ , ਟਰੰਪ ਨੇ ਕਿਹਾ, 'ਅਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹਾਂ ... ਸਾਡੇ ਕੋਲ ਗਰਮਜੋਸ਼ੀ ਹੈ ਅਤੇ ਮੈਨੂੰ ਆਸ ਹੈ ਕਿ ਇਹ ਬਣੀ ਰਹੇਗੀ |

ਦੋ ਨੇਤਾਵਾਂ ਨੇ ਕਿਸੇ ਦਸਤਾਵੇਜ਼ ਤੇ ਦਸਤਖਤ ਕੀਤੇ ਬਗੈਰ ਮੀਟਿੰਗ ਤੋਂ ਵਾਪਸ ਲੈ ਲਿਆ ਅਤੇ ਟਰੰਪ ਵਲੋਂ ਨਿਰਧਾਰਤ ਸਮੇਂ ਤੋਂ ਦੋ ਘੰਟੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ , ਅਮਰੀਕੀ ਵਿਗਿਆਨੀ ਫੈਡਰੇਸ਼ਨ ਨੇ ਟਵੀਟ ਕੀਤਾ ਹੈ ਵ੍ਹਾਈਟ ਹਾਊਸ ਨੇ ਅੱਗੇ ਤੋਂ ਕੋਰੀਆ ਨਾਲ ਗੱਲਬਾਤ ਨਾ ਕਰਨ ਦਾ ਫੈਸਲਾ ਕੀਤਾ ਹੈ , ਟਵੀਟ ਵਿੱਚ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਕਿਮ ਨਾਰਾਜ਼ ਹੋ ਗਏ ਹਨ ਅਤੇ ਉਹ ਗੱਲਬਾਤ ਜਾਰੀ ਰੱਖਣਾ ਨਹੀਂ ਚਾਹੁੰਦੇ ਸਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.