ਸਿੱਖ ਟੈਕਸੀ ਡਰਾਈਵਰ ਨੂੰ ਪੁੱਛਿਆ ਕੀ ਤੂੰ ਤਾਲਿਬਾਨੀ ਹੈ ? ਫਿਰ ਕੀਤੀ ਮਾਰਕੁੱਟ
ਇਸ ਮੁਦੇ ਨੂੰ ਲੈ ਟਰੰਪ ਤੇ ਬਿਡੇਨ ਵਿਚਕਾਰ ਹੋ ਸਕਦਾ ਵੱਡਾ ਟਕਰਾਅ
ਵਾਸ਼ਿੰਗਟਨ (NRI MEDIA) - ਅਮਰੀਕਾ 'ਚ ਸੁਪਰੀਮ ਕੋਰਟ ਦੀ ਜਸਟਿਸ ਰੂਥ ਬੇਡਰ ਗਿੰਸਬਰਗ ਦੇ ਦੇਹਾਂਤ ਕਾਰਨ ਖ਼ਾਲੀ ਹੋਏ ਅਹੁਦੇ 'ਤੇ ਨਵੀਂ ਨਿਯੁਕਤੀ ਨੂੰ ਲੈ ਕੇ ਟਰੰਪ ਅਤੇ ਬਿਡੇਨ 'ਚ ਟਕਰਾਅ ਹੋ ਸਕਦਾ ਹੈ। ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਦਾ ਕਹਿਣਾ ਹੈ ਕਿ ਗਿੰਸਬਰਗ ਦੇ ਉੱਤਰਾਧਿਕਾਰੀ ਨੂੰ ਚੁਣਨ ਦਾ ਮਸਲਾ ਨਵੇਂ ਰਾਸ਼ਟਰਪਤੀ 'ਤੇ ਛੱਡ ਦੇਣਾ ਚਾਹੀਦਾ ਹੈ। ਜਦਕਿ ਟਰੰਪ ਦੇ ਕਰੀਬੀ ਅਤੇ ਸੀਨੇਟ 'ਚ ਰਿਪਬਲਿਕਨ ਪਾਰਟੀ ਦੇ ਨੇਤਾ ਮਿਕ ਮੈਕਕੋਨਲ ਦਾ ਕਹਿਣਾ ਹੈ ਕਿ ਸਦਨ ਰਾਸ਼ਟਰਪਤੀ ਦੁਆਰਾ ਚੁਣੇ ਕਿਸੇ ਵੀ ਵਿਅਕਤੀ ਦਾ ਸਮਰਥਨ ਕਰੇਗਾ।
ਦਰਅਸਲ, ਸੁਪਰੀਮ ਕੋਰਟ 'ਚ ਨਿਯੁਕਤੀ ਲਈ ਸੀਨੈੱਟ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਅਤੇ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਅਮਰੀਕੀ ਸੰਸਦ ਦੇ ਉੱਚ ਸਦਨ ਸੀਨੈੱਟ 'ਚ ਬਹੁਮਤ ਹੈ। 100 ਸੀਟਾਂ ਵਾਲੇ ਸੀਨੈੱਟ 'ਚ ਉਨਾਂ ਦੀ ਪਾਰਟੀ ਦੇ 53 ਮੈਂਬਰ ਹਨ। ਦਸ ਦਈਏ ਕਿ ਰਾਸ਼ਟਰਪਤੀ ਟਰੰਪ ਸਾਲ 2017 'ਚ ਨੀਲ ਗੋਰਸਚ ਅਤੇ ਸਾਲ 2018 'ਚ ਬ੍ਰੇਟ ਕਵਨੁਘ ਨੂੰ ਸੁਪਰੀਮ ਕੋਰਟ 'ਚ ਨਿਯੁਕਤ ਕਰ ਚੁੱਕੇ ਹਨ।
Add Comment